ਪੀ. ਓ. ਕੇ. ’ਚ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ, ਬਿਜਲੀ ਦਰਾਂ ’ਚ ਵਾਧੇ ਕਾਰਨ ਹੰਗਾਮਾ
Sunday, Oct 01, 2023 - 11:40 AM (IST)
ਜਲੰਧਰ (ਇੰਟ.)– ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ (ਪੀ. ਓ. ਕੇ.) ਦੇ ਲੋਕ ਹੁਣ ਬਿਜਲੀ ਦਰਾਂ ਵਧਾਉਣ ਦੀ ਮੰਗ ਸਬੰਧੀ ਸੜਕਾਂ ’ਤੇ ਉਤਰ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੁਜ਼ੱਫਰਾਬਾਦ ਸ਼ਹਿਰ ’ਚ ਵਪਾਰੀਆਂ ਨੇ ਸ਼ਨੀਵਾਰ ਨੂੰ ਸ਼ਟਰ-ਡਾਊਨ ਹੜਤਾਲ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਵਪਾਰੀਆਂ ਤੇ ਪੁਲਸ ਵਿਚਾਲੇ ਝੜਪ ਵੀ ਹੋਈ। ਮੁਜ਼ੱਫਰਾਬਾਦ ’ਚ ਵਪਾਰੀ ਸੰਗਠਨ ਦੇ ਪ੍ਰਧਾਨ ਸ਼ੌਕਤ ਨਵਾਜ਼ ਮੀਰ ਨੇ ਐਲਾਨ ਕੀਤਾ ਕਿ ਕਸ਼ਮੀਰ ਦੇ ਵੱਖ-ਵੱਖ ਸ਼ਹਿਰਾਂ ’ਚ ਹਾਲ ਹੀ ਦੇ ਦਿਨਾਂ ’ਚ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਭਾਰੀ ਜ਼ਬਰਦਸਤੀ ਦਾ ਵਿਰੋਧ ਕਰਨਗੇ, ਜਿਸ ਤੋਂ ਬਾਅਦ ਵਪਾਰੀਆਂ ਨੇ ਦੁਕਾਨਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਖ਼ਬਰ ਵੀ ਪੜ੍ਹੋ : ਨਿਊਜ਼ੀਲੈਂਡ ਦੇ PM ਕ੍ਰਿਸ ਹਿਪਕਿਨਜ਼ ਹੋਏ ਕੋਰੋਨਾ ਪਾਜ਼ੇਟਿਵ, ਪਾਰਟੀ ਦੀ ਵਧੀ ਚਿੰਤਾ
ਕਈ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਬਿਜਲੀ ਦੇ ਬਿੱਲਾਂ ’ਚ ਵਾਧੇ ਖ਼ਿਲਾਫ਼ ਕਸ਼ਮੀਰ ਦੇ ਰਾਵਲਕੋਟ, ਬਾਗ ਤੇ ਕੋਟਲੀ ’ਚ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮੁਹਿੰਮ ਚਲਾਈ ਸੀ ਪਰ ਪੁਲਸ ਨੇ ਤੜਕੇ ਹੀ ਅਾਜ਼ਾਦੀ ਚੌਕ ’ਚ ਧਰਨਾਕਾਰੀਆਂ ਦੇ ਕੈਂਪ ਨੂੰ ਢਾਹ ਕੇ ਰੋਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਧਰਨੇ ਵਾਲੀ ਥਾਂ ਤੋਂ ਵਪਾਰੀ ਭਾਈਚਾਰੇ ਦੇ ਕਈ ਆਗੂਆਂ ਸਮੇਤ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਥਿਤੀ ਤਣਾਅਪੂਰਨ ਹੋਣ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਸੜਕਾਂ ’ਤੇ ਆਉਣ ਤੋਂ ਰੋਕਣ ਲਈ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਕੀਤੀ ਗਈ। ਝੜਪ ਸ਼ੁਰੂ ਹੋਣ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ।
ਇਲਾਕੇ ’ਚ ਸਥਿਤੀ ਤਣਾਅਪੂਰਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰ ਫੈਜ਼ਲ ਜਮੀਲ ਕਸ਼ਮੀਰੀ ਸਮੇਤ ਘੱਟੋ-ਘੱਟ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਝੜਪਾਂ ਕਾਰਨ ਜ਼ਿਆਦਾ ਲੋਕ ਸੜਕਾਂ ’ਤੇ ਆ ਗਏ ਤੇ ਸ਼ਨੀਵਾਰ ਦੁਪਹਿਰ ਤੱਕ ਸਥਿਤੀ ਤਣਾਅਪੂਰਨ ਬਣੀ ਰਹੀ। ਜ਼ਿਕਰਯੋਗ ਹੈ ਕਿ ਪੀ. ਓ. ਕੇ. ਪਾਕਿਸਤਾਨ ਦੇ ਕੁਦਰਤੀ ਸੋਮਿਆਂ ਤੇ ਲੋੜੀਂਦੀ ਬਿਜਲੀ ਉਤਪਾਦਨ ਦੇ ਬਾਵਜੂਦ ਲੋਕ ਆਪਣੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਪਾਕਿਸਤਾਨੀ ਸਰਕਾਰ ’ਤੇ ਨਿਰਭਰ ਹਨ। ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਾਕਿਸਤਾਨ ਨੇ ਪੀ. ਓ. ਕੇ. ਤੇ ਗਿਲਗਿਤ ਬਾਲਟਿਸਤਾਨ ਦੀ ਦੌਲਤ ਦਾ ਅੰਨ੍ਹੇਵਾਹ ਸ਼ੋਸ਼ਣ ਕੀਤਾ ਤੇ ਕਬਜ਼ੇ ਵਾਲੇ ਖੇਤਰਾਂ ’ਚ ਕੋਈ ਵਿਕਾਸ ਨਹੀਂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।