ਜਰਮਨੀ ''ਚ ਪ੍ਰਵਾਸੀ ਮੁਸਲਮਾਨਾਂ ਖ਼ਿਲਾਫ਼ ਸੜਕਾਂ ''ਤੇ ਉੱਤਰੇ ਲੋਕ, ਕਈ ਥਾਵਾਂ ''ਤੇ ਹੋ ਰਹੇ ਪ੍ਰਦਰਸ਼ਨ

Tuesday, Jul 04, 2023 - 10:14 PM (IST)

ਜਰਮਨੀ ''ਚ ਪ੍ਰਵਾਸੀ ਮੁਸਲਮਾਨਾਂ ਖ਼ਿਲਾਫ਼ ਸੜਕਾਂ ''ਤੇ ਉੱਤਰੇ ਲੋਕ, ਕਈ ਥਾਵਾਂ ''ਤੇ ਹੋ ਰਹੇ ਪ੍ਰਦਰਸ਼ਨ

ਇੰਟਰਨੈਸ਼ਨਲ ਡੈਸਕ : ਫਰਾਂਸ 'ਚ ਇਕ ਨਾਬਾਲਗ ਸ਼ਰਨਾਰਥੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਹੁਣ ਹੌਲੀ-ਹੌਲੀ ਯੂਰਪ ਦੇ ਹੋਰ ਦੇਸ਼ਾਂ ਵਿੱਚ ਵੀ ਪਹੁੰਚ ਰਹੀ ਹੈ। ਫਰਾਂਸ ਤੋਂ ਬਾਅਦ ਹੁਣ ਜਰਮਨੀ ਵਿੱਚ ਵੀ ਸ਼ਰਨਾਰਥੀਆਂ ਨੂੰ ਬਾਹਰ ਕੱਢਣ ਲਈ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਜਰਮਨੀ 'ਚ ਜਗ੍ਹਾ-ਜਗ੍ਹਾ ਪ੍ਰਦਰਸ਼ਨ ਹੋ ਰਹੇ ਹਨ। ਵਿਰੋਧ ਪ੍ਰਦਰਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਪ੍ਰੇਮਿਕਾ ਨੇ ਕੀਤੀ ਬ੍ਰੇਕਅੱਪ ਦੀ ਕੋਸ਼ਿਸ਼ ਤਾਂ ਨਾਬਾਲਗ ਬੁਆਏਫ੍ਰੈਂਡ ਨੇ ਘਰ 'ਚ ਵੜ ਚਲਾ ਦਿੱਤੀਆਂ ਗੋਲ਼ੀਆਂ

ਅਜਿਹਾ ਹੀ ਇਕ ਵੀਡੀਓ ਜਰਮਨੀ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਮਿਸਰੀ ਔਰਤ ਜਰਮਨੀ ਦੇ ਇਸਲਾਮੀਕਰਨ ਦਾ ਵਿਰੋਧ ਕਰ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਈਸਾਈ ਧਰਮ ਨੂੰ ਮੰਨਣ ਵਾਲੀ ਇਕ ਔਰਤ ਸ਼ਰੀਆ ਦੀ ਦਹਿਸ਼ਤ ਦੇ ਖ਼ਿਲਾਫ਼ ਆਵਾਜ਼ ਉਠਾਉਂਦੀ ਨਜ਼ਰ ਆ ਰਹੀ ਹੈ ਪਰ ਮੁਸਲਿਮ ਪ੍ਰਵਾਸੀ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਔਰਤ ਨਾਲ ਬਦਸਲੂਕੀ ਕਰ ਰਹੇ ਹਨ। ਇੰਨਾ ਹੀ ਨਹੀਂ, ਉਹ ਪ੍ਰਵਾਸੀ ਮੁਸਲਿਮ ਔਰਤ ਨਾਲ ਅਸ਼ਲੀਲਤਾ 'ਤੇ ਵੀ ਉੱਤਰ ਆਏ। ਇਸ ਦੌਰਾਨ ਪੁਲਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਨੂਡਲਜ਼ ਦੇ ਨਾਲ ਮਗਰਮੱਛ ਦਾ ਪੈਰ! ਇਸ ਦੇਸ਼ 'ਚ ਮਿਲਦੀ ਹੈ ਇਹ ਖਾਸ ਡਿਸ਼, ਬੜੇ ਚਾਅ ਨਾਲ ਖਾਂਦੇ ਨੇ ਲੋਕ

ਜਰਮਨੀ ਦੇ ਇਕ ਸੰਸਦ ਮੈਂਬਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਕੁਝ ਮੁਸਲਿਮ ਲੋਕ ਮੁਸਲਿਮ ਔਰਤਾਂ 'ਤੇ ਤਸ਼ੱਦਦ ਕਰਦੇ ਨਜ਼ਰ ਆ ਰਹੇ ਹਨ। ਐੱਮਪੀ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਕਿ ਦੁਨੀਆ 'ਚ ਸ਼ਰੀਆ ਕਾਨੂੰਨ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਸਾਨੂੰ ਇਸ ਨੂੰ ਹੋਰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ : ਪ੍ਰੇਮਿਕਾ ਨੇ ਕੀਤੀ ਬ੍ਰੇਕਅੱਪ ਦੀ ਕੋਸ਼ਿਸ਼ ਤਾਂ ਨਾਬਾਲਗ ਬੁਆਏਫ੍ਰੈਂਡ ਨੇ ਘਰ 'ਚ ਵੜ ਚਲਾ ਦਿੱਤੀਆਂ ਗੋਲ਼ੀਆਂ

ਦੱਸ ਦੇਈਏ ਕਿ ਫਰਾਂਸ ਵਿੱਚ ਪੁਲਸ ਵੱਲੋਂ ਇਕ ਨਾਬਾਲਗ ਦੀ ਮੌਤ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਫੈਲ ਗਈ। ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ, ਇਮਾਰਤਾਂ ਤੇ ਸਟੋਰਾਂ ਨੂੰ ਲੁੱਟਿਆ। ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਥਾਵਾਂ 'ਤੇ ਲਗਭਗ 2500 ਦੁਕਾਨਾਂ ਨੂੰ ਅੱਗ ਲਗਾ ਦਿੱਤੀ ਅਤੇ ਭੰਨਤੋੜ ਕੀਤੀ। ਹਿੰਸਾ ਪੈਰਿਸ ਤੋਂ ਮਾਰਸੇਲ ਅਤੇ ਲਿਓਨ ਤੱਕ ਫੈਲ ਗਈ ਹੈ, ਸੈਂਕੜੇ ਪੁਲਸ ਕਰਮਚਾਰੀ ਅਤੇ ਫਾਇਰਫਾਈਟਰਜ਼ ਜ਼ਖ਼ਮੀ ਹੋਏ ਹਨ। ਵਿਰੋਧ ਪ੍ਰਦਰਸ਼ਨ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਫੈਲ ਗਏ ਹਨ, ਜਿੱਥੇ ਫ੍ਰੈਂਚ ਗੁਆਨਾ ਵਿੱਚ ਇਕ 54 ਸਾਲਾ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News