''ਡਿਜੀਟਲ ਕੈਦ'' ''ਚੋਂ ਕੱਢਣ ਲਈ ਨੌਜਵਾਨਾਂ ਨੂੰ ਸੁਧਾਰ ਕੇਂਦਰ ਭੇਜ ਰਹੇ ਚੀਨੀ ਪਰਿਵਾਰ ! ਨੀਂਦ ਦੀਆਂ ਗੋਲ਼ੀਆਂ ਦੇ ਕੇ...
Thursday, Aug 06, 2026 - 04:51 PM (IST)
ਇੰਟਰਨੈਸ਼ਨਲ ਡੈਸਕ- ਚੀਨ 'ਚ ਇੰਟਰਨੈੱਟ ਅਤੇ ਵੀਡੀਓ ਗੇਮਾਂ ਦੀ ਲਤ ਛਡਾਉਣ ਵਾਲੇ ਸੁਧਾਰ ਕੇਂਦਰ ਹੁਣ ਵਿਵਾਦਾਂ ਦੇ ਘੇਰੇ 'ਚ ਆ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਕੇਂਦਰ ਹੁਣ ਸਿਰਫ਼ ਨਾਬਾਲਗਾਂ ਜਾਂ ਕਿਸ਼ੋਰਾਂ ਤੱਕ ਸੀਮਤ ਨਹੀਂ ਰਹੇ, ਸਗੋਂ ਹੁਣ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਵੀ ਇਨ੍ਹਾਂ ਵਿੱਚ ਜ਼ਬਰਦਸਤੀ ਬੰਦ ਕੀਤਾ ਜਾ ਰਿਹਾ ਹੈ।
ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਪਰਿਵਾਰ ਆਪਣੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਨ, ਬੇਰੁਜ਼ਗਾਰੀ, ਘਰੇਲੂ ਕਲੇਸ਼ ਜਾਂ ਵਿਵਹਾਰਕ ਸਮੱਸਿਆਵਾਂ ਕਾਰਨ ਇਨ੍ਹਾਂ ਕੇਂਦਰਾਂ ਵਿੱਚ ਭੇਜ ਰਹੇ ਹਨ। ਕਈ ਮਾਮਲਿਆਂ ਵਿੱਚ ਬਾਲਗਾਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ, ਧੋਖੇ ਨਾਲ ਜਾਂ ਅਗਵਾ ਵਰਗੇ ਤਰੀਕਿਆਂ ਨਾਲ ਇਨ੍ਹਾਂ ਕੈਂਪਾਂ ਵਿੱਚ ਪਹੁੰਚਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ ਸੰਬੋਧਨ
ਇਨ੍ਹਾਂ ਨਿੱਜੀ ਕੇਂਦਰਾਂ 'ਚ ਕੈਦੀਆਂ ਵਾਂਗ ਸਖ਼ਤ ਨਿਯਮ ਲਾਗੂ ਕੀਤੇ ਜਾਂਦੇ ਹਨ। ਬਾਹਰੀ ਦੁਨੀਆ ਅਤੇ ਪਰਿਵਾਰ ਨਾਲ ਸੰਪਰਕ ਪੂਰੀ ਤਰ੍ਹਾਂ ਕੱਟ ਦਿੱਤਾ ਜਾਂਦਾ ਹੈ। ਰਿਪੋਰਟਾਂ ਅਨੁਸਾਰ ਇੱਥੇ ਸਰੀਰਕ ਸਜ਼ਾ ਦੇਣ, ਮਾਨਸਿਕ ਤਸ਼ੱਦਦ ਅਤੇ ਜ਼ਬਰਦਸਤੀ ਦਵਾਈਆਂ ਖੁਆਉਣ ਵਰਗੇ ਗੰਭੀਰ ਦੋਸ਼ ਵੀ ਸਾਹਮਣੇ ਆਏ ਹਨ।
ਬਾਲਗ ਨਾਗਰਿਕਾਂ ਨੂੰ ਉਨ੍ਹਾਂ ਦੀ ਇੱਛਾ ਤੋਂ ਬਿਨਾਂ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖਣ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਕਾਨੂੰਨੀ ਮਾਹਿਰਾਂ ਵੱਲੋਂ ਚੀਨ ਸਰਕਾਰ ਦੇ ਨਿਯਮਾਂ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਕਾਰਨ ਨੌਜਵਾਨਾਂ ਨੂੰ ਡਿਜੀਟਲ ਦੁਨੀਆ ਦੀ ਕੈਦ 'ਚੋਂ ਬਾਹਰ ਕੱਢ ਕੇ ਅਸਲ ਦੁਨੀਆ 'ਚ ਲਿਆਉਣ ਲਈ ਚੁੱਕਿਆ ਗਿਆ ਇਹ ਕਦਮ ਵਿਵਾਦਾਂ 'ਚ ਘਿਰ ਗਿਆ ਹੈ।
ਇਹ ਵੀ ਪੜ੍ਹੋ- ਇਕ ਪਾਸੇ ਵਿਕਾਸ ਤੇ ਦੂਜੇ ਪਾਸੇ 'ਆਟੇ' ਪਿੱਛੇ ਗੋਲ਼ੀਆਂ ! 370 ਹਟਣ ਮਗਰੋਂ ਕਿੰਨਾ ਬਦਲ ਗਿਆ ਜੰਮੂ-ਕਸ਼ਮੀਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
