ਇਟਲੀ ''ਚ ਪਹਿਲਾਂ ਤਾਲਾਬੰਦੀ ਫਿਰ ਵੈਕਸੀਨ ਤੇ ਹੁਣ ਗ੍ਰੀਨ ਪਾਸ ਦੇ ਵਿਰੋਧ ''ਚ ਲੋਕ ਸੜਕਾਂ ''ਤੇ ਉਤਰੇ

Friday, Sep 03, 2021 - 02:37 PM (IST)

ਰੋਮ/ਇਟਲੀ (ਦਲਵੀਰ ਕੈਂਥ): ਕੋਵਿਡ-19 ਦੀ ਸੁਰੂਆਤ ‘ਚ ਇਟਲੀ ਦੁਨੀਆ ਦਾ ਦੂਜਾ ਅਜਿਹਾ ਦੇਸ਼ ਬਣ ਕੇ ਸਾਹਮਣੇ ਆਇਆ ਸੀ ਜਿੱਥੇ ਚੀਨ ਤੋਂ ਬਾਅਦ ਇਟਲੀ ਵਿੱਚ ਸਭ ਤੋਂ ਵੱਧ ਕੋਰੋਨਾ ਮਹਾਮਾਰੀ ਦੇ ਮਾਮਲੇ ਦਰਜ਼ ਹੁੰਦੇ ਸੀ।ਉਸ ਸਮੇਂ ਇਟਲੀ ਦੇ ਹਾਲਾਤ ਨੂੰ ਦੇਖ ਕੇ ਇਹ ਮਹਿਸੂਸ ਹੁੰਦਾ ਸੀ ਕਿ ਪਤਾ ਨਹੀਂ ਕੀ ਹੋਵੇਗਾ ਕਿਉਂਕਿ ਉਸ ਸਮੇਂ ਇਟਲੀ ਵਿੱਚ ਮੌਤ ਦਰ ਅਤੇ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ।ਇਟਲੀ ਦੀ ਜਿਹੜੀ ਕੋਵਿਡ ਨਾਲ ਜੰਗ ਚੱਲ ਰਹੀ ਹੈ ਉਹ ਜਿੱਤ ਦੇ ਬਹੁਤ ਹੀ ਕਰੀਬ ਪਹੁੰਚ ਚੁੱਕੀ ਹੈ ਜਿਸ ਦੇ ਮੱਦੇ ਨਜ਼ਰ ਸਰਕਾਰ ਨੇ ਦੇਸ਼ ਭਰ ਵਿੱਚ ਐਂਟੀ ਕੋਵਿਡ-19 ਵੈਕਸੀਨੇਸ਼ਨ ਲਹਿਰ ਨੂੰ ਪ੍ਰਚੰਡ ਕੀਤਾ ਹੋਇਆ ਹੈ। 1 ਸਤੰਬਰ 2021 ਤੋਂ ਸਰਕਾਰ ਨੇ ਲੰਮੀ ਦੂਰੀ ਵਾਲੀਆਂ ਟ੍ਰੇਨਾਂ, ਬੱਸਾਂ, ਏਅਰਪੋਰਟਾ, ਸਕੂਲਾਂ, ਯੂਨੀਵਰਸਿਟੀ, ਜਿੰਮ, ਥੀਏਟਰ, ਸਿਨੇਮਾ ਘਰਾਂ, ਸਵੀਮਿੰਗ ਪੂਲ ਆਦਿ ਕਈ ਥਾਵਾਂ ਤੇ ਗ੍ਰੀਨ ਪਾਸ ਭਾਵ ਕੋਰੋਨਾ ਵੈਕਸੀਨ ਲਗਵਾਈ ਦਾ ਸਰਟੀਫਿਕੇਟ ਹੋਣਾ ਅਤਿ ਜ਼ਰੂਰੀ ਕਰ ਦਿੱਤਾ ਜਿਸ ਦਾ ਬੀਤੇ ਕੁਝ ਦਿਨਾਂ ਤੋਂ ਇਟਲੀ ਦੇ ਕੁਝ ਕੁ ਬਸ਼ਿੰਦਿਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। 

ਇਟਲੀ ਵਿੱਚ ਵੱਖ-ਵੱਖ ਸ਼ਹਿਰਾਂ ਜਿਨ੍ਹਾਂ ਵਿੱਚ ਮਿਲਾਨ, ਤੋਰੀਨੋ, ਰੋਮ, ਨਾਪੋਲੀ ਆਦਿ ਸ਼ਹਿਰ ਸ਼ਾਮਲ ਹਨ, ਵਿੱਚ ਲੋਕ 'ਨੋ ਗ੍ਰੀਨ ਪਾਸ' ਅਤੇ 'ਨੋ ਵੈਕਸ' ਦਾ ਨਾਅਰਾ ਬੁਲੰਦ ਕਰ ਰਹੇ ਹਨ। ਇਹਨਾਂ ਲੋਕਾਂ ਵਲੋਂ ਸ਼ਹਿਰਾਂ ਵੱਡੇ ਸਟੇਸ਼ਨਾਂ ਦੇ ਬਾਹਰ ਜਾਂ ਸਾਹਮਣੇ ਹੱਥਾਂ ਵਿੱਚ ਝੰਡੇ, ਅਤੇ ਬੈਨਰ ਫੜ ਕੇ ਵਿਰੋਧ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲਸ ਵਲੋਂ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਜੋ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਸਨ।

PunjabKesari

ਇਟਲੀ ਸਰਕਾਰ ਅਤੇ ਸਿਹਤ ਵਿਭਾਗ ਨੇ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਹੋਇਆਂ ਇਟਲੀ ਨੂੰ ਇਸ ਭਿਆਨਕ ਮੰਜ਼ਰ ਚੋਂ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜੇਕਰ ਗੱਲ ਕਰੀਏ ਇਟਲੀ ਦੇ ਮੌਜੂਦਾ ਹਾਲਾਤ ਦੀ ਤਾਂ ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਲਗਭਗ 70 ਪ੍ਰਤੀਸ਼ਤ ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੈ ਅਤੇ ਸਰਕਾਰ ਵਲੋਂ ਬੀਤੇ ਦਿਨੀਂ ਦਾਅਵਾ ਕੀਤਾ ਸੀ ਸਤੰਬਰ ਵਿੱਚ ਇਟਲੀ ਦੇ ਨਾਗਰਿਕਾਂ ਨੂੰ 80 ਪ੍ਰਤੀਸ਼ਤ ਲੱਗ ਜਾਵੇਗੀ ਜਦੋਂ ਕਿ ਇਸ ਸਮੇਂ ਦੇਸ਼ ਵਿੱਚ 4.55 ਮਿਲੀਅਨ ਲੋਕ ਕੋਵਿਡ -19 ਨਾਲ ਪ੍ਰਭਾਵਿਤ ਹੋ ਚੁੱਕੇ ਹਨ ਤੇ ਜਿਹਨਾਂ ਵਿੱਚੋ 42 ਲੱਖ ਤੋਂ ਉਪੱਰ ਲੋਕ ਕੋਰੋਨਾ ਨੂੰ ਹਰਾਉਣ ਵਿੱਚ ਕਾਮਯਾਬ ਰਹੇ ਹਨ।ਅਫ਼ਸੋਸ 129.352 ਲੋਕ ਕੋਵਿਡ-19 ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖਬਰ - ਸਿਡਨੀ 'ਚ ਕੋਰੋਨਾ ਕੇਸਾਂ 'ਚ ਰਿਕਾਰਡ ਵਾਧਾ, ਸਰਕਾਰ ਦੀ ਵਧੀ ਚਿੰਤਾ 

ਵਿਰੋਧ ਕਰ ਰਹੇ ਲੋਕਾਂ ’ਚ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਸਰਕਾਰ ਵੱਲੋ ਜਾਰੀ ਫਰਮਾਨ ਗ੍ਰੀਨ ਪਾਸ ਦਾ ਲਾਜ਼ਮੀ ਹੋਣਾ ਉਹਨਾਂ ਦੇ ਰੁਜ਼ਗਾਰ ਨੂੰ ਫਿਰ ਨੁਕਸਾਨ ਪਹੁੰਚਾਵੇਗਾ ਕਿਉਂਕਿ ਬਹੁਤੇ ਲੋਕਾਂ ਕੋਲ ਇਹ ਹਾਲੇ ਨਹੀ ਹੈ ਤੇ ਉਹਨਾਂ ਨੂੰ ਮਾਰਕਿਟਾਂ ਵਿੱਚ ਵੀ ਆਉਣ ਦੀ ਇਜਾਜ਼ਤ ਨਹੀ, ਜਿਸ ਕਾਰਨ ਉਹਨਾਂ ਦੇ ਕੰਮ-ਕਾਜ ਦਾ ਨੁਕਸਾਨ ਹੋਵੇਗਾ ਉਹ ਤਾਂ ਪਹਿਲਾਂ ਹੀ ਤਾਲਾਬੰਦੀ ਦੇ ਪ੍ਰਭਾਵ ਕਾਰਨ ਹੋਏ ਨੁਕਸਾਨਾਂ ਤੋਂ ਨਹੀ ਉੱਭਰੇ।ਕੁਝ ਲੋਕ ਵੈਕਸੀਨ ਦੇ ਪੱਖ ਵਿੱਚ ਇਸ ਕਰਕੇ ਵੀ ਨਹੀ ਕਿਉਂਕਿ ਕਈ ਲੋਕਾਂ 'ਤੇ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ ਕੁਝ ਕੁ ਕੇਸਾਂ ਵਿੱਚ ਤਾਂ ਲੋਕਾਂ ਦੀ ਮੌਤ ਵੀ ਹੋਈ ਹੈ।ਇੱਥੇ ਇਹ ਵੀ ਵਿਚਾਰਯੋਗ ਹੈ ਕਿ ਇਟਲੀ ਸਰਕਾਰ ਦੇਸ਼ ਨੂੰ ਕੋਵਿਡ ਮੁਕਤ ਕਰਨ ਲਈ ਜੀਅ-ਜਾਨ ਨਾਲ ਜੁੱਟੀ ਹੋਈ ਹੈ ਤੇ ਸਰਕਾਰ ਕਿਸੇ ਵੀ ਹਾਲਾਤ ਵਿੱਚ ਲੋਕਾਂ ਦਾ ਕੋਵਿਡ ਕਾਰਨ ਜਾਨੀ ਤੇ ਮਾਲੀ ਨੁਕਸਾਨ ਨਹੀ ਹੋਣ ਦੇਣਾ ਚਾਹੁੰਦੀ ।ਸਰਕਾਰ ਨੇ ਦੇਸ਼ ਭਰ ਵਿੱਚ ਲੋਕਾਂ ਦੀ ਦਿਲ ਖੋਲ੍ਹ ਕੇ ਆਰਥਿਕ ਮਦਦ ਕੀਤੀ ਹੈ ਤੇ ਹੁਣ ਵੀ ਕਰ ਰਹੀ ਹੈ ।ਜਿਸ ਲਈ ਪ੍ਰਵਾਸੀ ਕਾਮਿਆਂ ਨੂੰ ਕੰਮਾਂ ਦੇ ਹਾਲਾਤ ਵਿਗੜਣ ਕਾਰਨ ਬਹੁਤ ਸਹਾਰਾ ਮਿਲਿਆ ਹੈ।


Vandana

Content Editor

Related News