ਕੀੜੇ ਖਾ ਕੇ ਜਿਊਣ ''ਤੇ ਮਜਬੂਰ ਹਨ ਇਸ ਦੇਸ਼ ਦੇ ਲੋਕ, ਮੰਡਰਾ ਰਿਹੈ ਭੋਜਨ ਸੰਕਟ

Friday, Nov 01, 2019 - 12:57 PM (IST)

ਸਨਾ— ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਜਿਥੋਂ ਦੇ ਲੋਕਾਂ ਲਈ ਭੋਜਨ ਇਕ ਸੁਪਨੇ 'ਚ ਤਬਦੀਲ ਹੁੰਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਇਥੋਂ ਦੇ ਲੋਕਾਂ ਨੂੰ ਪੱਤੇ ਤੇ ਕੀੜੇ ਖਾ ਕੇ ਖੁਦ ਨੂੰ ਜ਼ਿੰਦਾ ਰੱਖਣਾ ਪੈ ਰਿਹਾ ਹੈ।

ਅਸੀਂ ਗੱਲ ਕਰ ਰਹੇ ਹਾਂ ਮੱਧ-ਪੂਰਬੀ ਦੇਸ਼ ਯਮਨ ਦੀ। ਯਮਨ ਦੇ ਹੂਤੀ ਵਿਧਰੋਹੀਆਂ ਦਾ ਸਾਊਦੀ ਅਰਬ ਅਗਵਾਈ ਵਾਲੀ ਗਠਬੰਧਨ ਫੌਜਾਂ ਨਾਲ ਹਿੰਸਕ ਸੰਘਰਸ਼ ਅੱਜ ਵੀ ਜਾਰੀ ਹੈ। ਜਿਸ ਨਾਲ ਯਮਨ 'ਚ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਹੁਣ ਯਮਨ ਨੂੰ ਵਿਸ਼ਵ ਦਾ ਸਭ ਤੋਂ ਖਰਾਬ ਮਨੁੱਖੀ ਸੰਕਟ ਵਾਲਾ ਦੇਸ਼ ਦੱਸਿਆ ਜਾ ਰਿਹਾ ਹੈ। ਇਥੋਂ ਦੇ ਲੋਕਾਂ ਦੇ ਕੋਲ ਖਾਣ ਲਈ ਕੁਝ ਵੀ ਨਹੀਂ ਹੈ, ਜਿਸ ਨਾਲ ਬੀਮਾਰੀ ਤੇ ਮਹਾਮਾਰੀ ਫੈਲਦੀ ਜਾ ਰਹੀ ਹੈ। ਹਰ ਦਿਨ ਲੋਕ ਮਰ ਰਹੇ ਹਨ। ਮਨੁੱਖੀ ਅਧਿਕਾਰ ਦਾ ਤਾਂ ਇਥੇ ਵਜੂਦ ਹੀ ਨਹੀਂ ਹੈ। ਕਦੇ ਕਿਸੇ ਦੇ ਵਿਆਹ ਸਮਾਗਮ 'ਤੇ ਹਮਲਾ ਹੋ ਜਾਂਦਾ ਹੈ ਤਾਂ ਕਦੇ ਸਕੂਲ ਤੇ ਹਸਪਤਾਲਾਂ 'ਤੇ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਥੇ 2015 ਤੋਂ ਬਾਅਦ ਹੁਣ ਤੱਕ 10 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਗਿਣਤੀ 70 ਹਜ਼ਾਰ ਹੈ। ਲੱਖਾਂ ਦੀ ਗਿਣਤੀ 'ਚ ਲੋਕ ਘਰ ਛੱਡ ਰਹੇ ਹਨ। ਫਿਲਹਾਲ ਇਥੇ ਖਾਣ ਲਈ ਸਭ ਤੋਂ ਜ਼ਿਆਦਾ ਟਿੱਡਿਆਂ ਦੀ ਵਰਤੋਂ ਹੋ ਰਹੀ ਹੈ। ਚਾਰ ਸਾਲ ਤੋਂ ਜੰਗ ਦੀ ਅੱਜ 'ਚ ਸੜ ਰਹੇ ਯਮਨ ਦੇ ਲੋਕਾਂ ਦੇ ਕੋਲ ਹੁਣ ਜ਼ਿੰਦਾ ਰਹਿਣ ਲਈ ਇਹ ਹੀ ਤਰੀਕਾ ਬਚਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਟਿੱਡਿਆਂ 'ਚ ਪ੍ਰੋਟੀਨ ਹੁੰਦਾ ਹੈ ਤੇ ਇਸ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ। ਜਿਥੇ ਕੁਝ ਕਿਸਾਨ ਇਨ੍ਹਾਂ ਟਿੱਡਿਆਂ ਨੂੰ ਆਪਣਾ ਦੁਸ਼ਮਣ ਮੰਨਦੇ ਹਨ, ਉਥੇ ਹੀ ਯਮਨ ਦੇ ਲੋਕਾਂ ਲਈ ਇਹ ਕਿਸੇ ਦਾਵਤ ਤੋਂ ਘੱਟ ਨਹੀਂ ਹੈ।


Baljit Singh

Content Editor

Related News