ਆਸਟ੍ਰੇਲੀਆ 'ਚ ਜੰਗਲੀ ਖੁੰਬਾਂ ਖਾਣ ਨਾਲ ਲੋਕ ਹੋਣ ਲੱਗੇ ਬਿਮਾਰ

Tuesday, May 24, 2022 - 05:27 PM (IST)

ਆਸਟ੍ਰੇਲੀਆ 'ਚ ਜੰਗਲੀ ਖੁੰਬਾਂ ਖਾਣ ਨਾਲ ਲੋਕ ਹੋਣ ਲੱਗੇ ਬਿਮਾਰ

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਵਿੱਚ ਜੰਗਲੀ ਖੁੰਬਾਂ ਖਾਣ ਨਾਲ ਲੋਕਾਂ ਦੇ ਬਿਮਾਰ ਹੋਣ ਦੇ ਮਾਮਲੇ ਸਾਹਮਣੇ ਆਏ ਹਨ।ਜੰਗਲੀ ਖੁੰਬਾਂ ਤੋਂ ਜ਼ਹਿਰੀਲੇ ਭੋਜਨ ਦੇ ਵਾਧੇ ਲਈ ਗਿੱਲੇ ਮੌਸਮ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਐਮਰਜੈਂਸੀ ਵਿਭਾਗਾਂ ਵਿੱਚ 14 ਲੋਕਾਂ ਦਾ ਇਲਾਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 3 ਹਸਪਤਾਲ ਵਿੱਚ ਦਾਖਲ ਹਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਇਸ ਰਾਜ ਨੇ ਸਿੰਗਲ ਯੂਜ਼ ਪਲਾਸਟਿਕ ਬੈਗ ਦੀ ਵਰਤੋਂ 'ਤੇ ਲਗਾਈ ਪਾਬੰਦੀ 

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੰਗਲੀ ਮਸ਼ਰੂਮ ਖਾਣ ਲਈ ਸੁਰੱਖਿਅਤ ਨਹੀਂ ਹਨ ਅਤੇ ਬੱਚਿਆਂ ਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਲਈ ਇਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਸਭ ਤੋਂ ਵੱਡਾ ਖ਼ਤਰਾ ਡੈਥ ਕੈਪ ਮਸ਼ਰੂਮਜ਼ ਤੋਂ ਹੈ ਜੋ ਸੰਭਾਵੀ ਤੌਰ 'ਤੇ ਘਾਤਕ ਅੰਗਾਂ ਦੀ ਅਸਫਲਤਾ ਦਾ ਕਾਰਨ ਬਣ ਸਕਦਾ ਹੈ।


author

Vandana

Content Editor

Related News