ਸ਼ਖਸ ਨੂੰ ਸੜਕ 'ਤੇ ਮਿਲਿਆ ਏਲੀਅਨ ਜਿਹਾ ਅਜੀਬ ਜਾਨਵਰ ਪਰ ਸੱਚਾਈ ਨਿਕਲੀ ਕੁਝ ਹੋਰ

05/09/2020 8:30:46 PM

ਲੰਡਨ- ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਇਕ ਵਿਅਕਤੀ ਸਟ੍ਰਾ ਰਾਹੀਂ ਅਜੀਬ ਜਿਹੇ ਦਿਖਣ ਵਾਲੇ ਜਾਨਵਰ ਨੂੰ ਖਾਣਾ ਖਵਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਦੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਇਹ ਅਜੀਬ ਜਾਨਵਰ ਉਸ ਨੂੰ ਸੜਕ 'ਤੇ ਮਿਲਿਆ ਹੈ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਦਾ ਕੀ ਕੀਤਾ ਜਾਵੇ। ਇਸ ਵੀਡੀਓ ਵਿਚ ਵਿਅਕਤੀ ਇਸ ਜਾਨਵਰ ਨੂੰ ਏਲੀਅਨ ਜਿਹਾ ਵੀ ਕਹਿ ਰਿਹਾ ਹੈ। ਹਾਲਾਂਕਿ ਜਦੋਂ ਇਹ ਵੀਡੀਓ ਕੁਝ ਮਾਹਰਾਂ ਦੇ ਕੋਲ ਪਹੁੰਚੀ ਤਾਂ ਇਸ ਦੀ ਸੱਚਾਈ ਕੁਝ ਹੋਰ ਹੀ ਨਿਕਲੀ।

ਡੇਲੀ ਸਟਾਰ ਦੇ ਮੁਤਾਬਕ ਟਵਿਟਰ 'ਤੇ ਲੋਕ ਇਸ ਜਾਨਵਰ ਦੀ ਤੁਲਨਾ ਨੈੱਟਫਲਿਕਸ ਦੀ ਇਕ ਸੀਰੀਜ਼ 'ਸਟ੍ਰੇਂਜਰ ਥਿੰਗਸ' ਵਿਚ ਦਿਖਾਏ ਗਏ ਅਜੀਬ ਵਿਲੇਨ ਡੇਮੋਗੋਰਗਾਨ ਨਾਲ ਕਰ ਰਹੇ ਹਨ। ਵੀਡੀਓ ਵਿਚ ਮੌਜੂਦ ਜਾਨਵਰ ਬਹੁਤ ਛੋਟਾ ਹੈ ਤੇ ਦਿਖਣ ਵਿਚ ਬਹੁਤ ਅਜੀਬ ਵੀ ਨਜ਼ਰ ਆ ਰਿਹਾ ਹੈ। ਇਹ ਕਿਸੇ ਜਾਨਵਰ ਦਾ ਛੋਟਾ ਬੱਚਾ ਲੱਗ ਰਿਹਾ ਹੈ। ਕੁਝ ਲੋਕ ਇਸ ਨੂੰ 'ਵੇਨਮ' ਫਿਲਮ ਨਾਲ ਸਬੰਧਤ ਦੱਸ ਰਹੇ ਹਨ। ਹਾਲਾਂਕਿ ਇਸ ਸਭ ਦੇ ਵਿਚਾਲੇ ਕੁਝ ਜਾਣਕਾਰ ਲੋਕ ਇਸ ਨੂੰ ਕਿਸੇ ਚਿੜੀ ਦਾ ਬੱਚਾ ਵੀ ਦੱਸ ਰਹੇ ਹਨ।

ਆਖਿਰ ਕੀ ਹੈ ਇਹ ਜਾਨਵਰ?
ਮਾਹਰਾਂ ਮੁਤਾਬਕ ਵੀਡੀਓ ਵਿਚ ਦਿਖ ਰਿਹਾ ਬੱਚਾ ਇਕ ਚਿੜੀ ਦਾ ਹੈ, ਜਿਸ ਨੂੰ ਗੋਲਡੀਅਨ ਫਿੰਚ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲਿਵਰਪੂਲ ਯੂਨੀਵਰਸਿਟੀ ਵਿਚ ਐਨੀਮਲ ਬੀਹੇਵੀਅਰ ਰਿਸਰਚਰ ਕਲੌਡੀਆ ਹਾਫਮੈਨ ਦੱਸਦੀ ਹੈ ਕਿ ਗੋਲਡੀਅਨ ਫਿੰਚ ਨਾਂ ਦੀ ਇਸ ਚਿੜੀ ਨਾਲ ਸੂਰਜ ਦੀ ਰੌਸ਼ਨੀ ਰਿਫਲੈਕਟ ਹੁੰਦੀ ਹੈ, ਇਸ ਲਈ ਇਸ ਦੇ ਬੱਚੇ ਥੋੜੀ ਵੱਖਰੇ ਨਜ਼ਰ ਆਉਂਦੇ ਹਨ। ਇਸ ਚਿੜੀ ਨੂੰ ਕਈ ਇਲਾਕਿਆਂ ਵਿਚ ਜ਼ਿੰਦਾ ਮਸ਼ਾਲ ਵੀ ਕਿਹਾ ਜਾਂਦਾ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿਚ ਰਿਸਰਚਰ ਕਸਾਂਦ੍ਰਾ ਟੇਲਰ ਦੇ ਮੁਤਾਬਕ ਬੱਚੇ ਦੇ ਚਿਹਰੇ ਦੇ ਕੋਲ ਜੋ ਅਜੀਬ ਜਿਹੇ ਨਿਸ਼ਾਨ ਹਨ ਉਸ ਤੋਂ ਉਸ ਦੀ ਉਮਰ ਦਾ ਪਤਾ ਲੱਗਦਾ ਹੈ।


Baljit Singh

Content Editor

Related News