ਯੁੱਧ ਦੀ ਭਿਆਨਕ ਤਸਵੀਰ, ਗਾਜ਼ਾ 'ਚ 'ਅੰਗ ਕਟਵਾਉਣ' ਲਈ ਹੋਏ ਮਜਬੂਰ ਹੋ ਰਹੇ ਲੋਕ

Tuesday, Dec 26, 2023 - 05:29 PM (IST)

ਯੁੱਧ ਦੀ ਭਿਆਨਕ ਤਸਵੀਰ, ਗਾਜ਼ਾ 'ਚ 'ਅੰਗ ਕਟਵਾਉਣ' ਲਈ ਹੋਏ ਮਜਬੂਰ ਹੋ ਰਹੇ ਲੋਕ

ਦੀਰ ਅਲ-ਬਲਾਹ (ਏ.ਪੀ.): ਇਜ਼ਰਾਈਲੀ ਹਵਾਈ ਹਮਲੇ 'ਚ ਜ਼ਖਮੀ ਹੋਈ 22 ਸਾਲਾ ਸ਼ਾਇਮਾ ਨਾਬਾਹੀਨ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਸਵਾਲ ਦਾ ਸਾਹਮਣਾ ਕਰਨਾ ਪਿਆ, ਜਦੋਂ ਡਾਕਟਰਾਂ ਨੇ ਉਸ ਨੂੰ ਦੋ ਵਿਕਲਪ ਦਿੱਤੇ- ਜਾਂ ਤਾਂ ਆਪਣੀ ਖੱਬੀ ਲੱਤ ਕੱਟਵਾ ਲਵੇ ਜਾਂ ਫਿਰ ਮਰਨ ਲਈ ਤਿਆਰ ਰਹੇ। ਇਜ਼ਰਾਈਲੀ ਹਵਾਈ ਹਮਲੇ ਵਿੱਚ ਉਸਦਾ ਗਿੱਟਾ ਕੁਚਲਿਆ ਗਿਆ ਸੀ ਅਤੇ ਸ਼ਾਇਮਾ ਨੂੰ ਲਗਭਗ ਇੱਕ ਹਫ਼ਤੇ ਲਈ ਗਾਜ਼ਾ ਵਿੱਚ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਖੂਨ ਵਿੱਚ ਜ਼ਹਿਰ ਫੈਲ ਗਿਆ ਸੀ। ਡਾਕਟਰਾਂ ਦੁਆਰਾ ਦਿੱਤੇ ਗਏ ਦੋ ਵਿਕਲਪਾਂ ਵਿੱਚੋਂ, ਸ਼ਾਇਮਾ ਨੇ ਬਚਣ ਦੀ ਚੋਣ ਕੀਤੀ ਅਤੇ ਆਪਣੀ ਲੱਤ ਗੋਡੇ ਤੋਂ 15 ਸੈਂਟੀਮੀਟਰ (ਛੇ ਇੰਚ) ਹੇਠਾਂ ਕਟਵਾਉਣ ਲਈ ਸਹਿਮਤ ਹੋ ਗਈ। 

ਇਸ ਫ਼ੈਸਲੇ ਨੇ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਵਿਦਿਆਰਥਣ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ। ਗਾਜ਼ਾ ਵਿੱਚ ਜੰਗ ਵਿੱਚ ਜ਼ਖ਼ਮੀ ਹੋਏ ਹਜ਼ਾਰਾਂ ਲੋਕ ਇਸੇ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਮੁੱਖ ਸ਼ਹਿਰ ਦੀਰ ਅਲ-ਬਲਾਹ ਸਥਿਤ ਅਲ ਅਕਸਾ ਸ਼ਹੀਦ ਹਸਪਤਾਲ ਵਿਚ ਆਪਣੇ ਬਿਸਤਰ 'ਤੇ ਲੰਮੇ ਪਈ ਨਾਬਾਹੀਨ ਨੇ ਕਿਹਾ,"ਮੇਰੀ ਪੂਰੀ ਜ਼ਿੰਦਗੀ ਬਦਲ ਗਈ ਹੈ"। ਉਸਨੇ ਕਿਹਾ,"ਹੁਣ ਜੇਕਰ ਮੈਂ ਇੱਕ ਕਦਮ ਵੀ ਚੁੱਕਣਾ ਚਾਹੁੰਦੀ ਹਾਂ ਜਾਂ ਕਿਤੇ ਜਾਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹਾਂ ਤਾਂ ਮੈਨੂੰ ਕਿਸੇ ਦੀ ਮਦਦ ਦੀ ਲੋੜ ਹੈ।" 

ਪੜ੍ਹੋ ਇਹ ਅਹਿਮ ਖ਼ਬਰ-ਜੈਸ਼ੰਕਰ ਨੇ ਭਾਰਤ-ਰੂਸ ਸਬੰਧਾਂ ਨੂੰ ਲੈਕੇ ਕਹੀ ਅਹਿਮ ਗੱਲ, ਕਈ ਮੁੱਦਿਆਂ 'ਤੇ ਕੀਤੀ ਚਰਚਾ

ਵਿਸ਼ਵ ਸਿਹਤ ਸੰਗਠਨ (WHO) ਅਤੇ ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਵਿੱਚ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ-ਹਮਾਸ ਯੁੱਧ ਦੌਰਾਨ ਅੰਗ ਕੱਟਣਾ ਆਮ ਹੋ ਗਿਆ ਹੈ। ਉਸਨੇ ਕਿਹਾ ਕਿ ਕਈ ਲੋਕਾਂ ਨੂੰ ਹਾਲ ਹੀ ਵਿੱਚ ਦੀਰ ਅਲ-ਬਲਾਹ ਦੇ ਹਸਪਤਾਲ ਵਿੱਚ ਆਪਣੇ ਅੰਗ ਕਟਵਾਉਣੇ ਪਏ ਸਨ, ਦਰਜਨਾਂ ਅਜੇ ਵੀ ਇਲਾਜ ਅਧੀਨ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਕੁਝ ਮਾਮਲਿਆਂ ਵਿੱਚ ਸਹੀ ਇਲਾਜ ਨਾਲ ਅੰਗਾਂ ਨੂੰ ਬਚਾਇਆ ਜਾ ਸਕਦਾ ਸੀ। ਪਰ ਹਫ਼ਤਿਆਂ ਦੇ ਇਜ਼ਰਾਈਲੀ ਹਵਾਈ ਅਤੇ ਜ਼ਮੀਨੀ ਹਮਲਿਆਂ ਤੋਂ ਬਾਅਦ ਗਾਜ਼ਾ ਦੇ 36 ਹਸਪਤਾਲਾਂ ਵਿੱਚੋਂ ਸਿਰਫ ਨੌਂ ਹੀ ਇਸ ਸਮੇਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬਹੁਤ ਜ਼ਿਆਦਾ ਭੀੜ ਹੈ, ਉਨ੍ਹਾਂ ਕੋਲ ਸੀਮਤ ਇਲਾਜ ਸਹੂਲਤਾਂ ਹਨ ਅਤੇ ਸਰਜਰੀਆਂ ਕਰਨ ਲਈ ਬੁਨਿਆਦੀ ਉਪਕਰਣਾਂ ਦੀ ਘਾਟ ਹੈ। ਡਬਲਯੂ.ਐਚ.ਓ ਦੇ ਅਧਿਕਾਰੀ ਸ਼ੌਨ ਕੇਸੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪਹਿਲਾ ਇਲਾਜ ਪ੍ਰਦਾਨ ਕਰਨ ਵਾਲੇ ਵੈਸਕੁਲਰ ਸਰਜਨਾਂ ਦੀ ਘਾਟ ਕਾਰਨ ਅੰਗ ਕੱਟਣ ਦੇ ਮਾਮਲਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਕੇਸੀ ਨੇ ਹਾਲ ਹੀ ਵਿੱਚ ਗਾਜ਼ਾ ਦੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News