PDM ਨੇ 9 ਫਰਵਰੀ ਨੂੰ ਇਮਰਾਨ ਸਰਕਾਰ ਵਿਰੁੱਧ ਮਹਾਰੈਲੀ ਦਾ ਕੀਤਾ ਐਲਾਨ

Sunday, Feb 07, 2021 - 09:46 PM (IST)

PDM ਨੇ 9 ਫਰਵਰੀ ਨੂੰ ਇਮਰਾਨ ਸਰਕਾਰ ਵਿਰੁੱਧ ਮਹਾਰੈਲੀ ਦਾ ਕੀਤਾ ਐਲਾਨ

ਪੇਸ਼ਾਵਰ-ਪਾਕਿਸਤਾਨੀ 'ਚ ਵਿਰੋਧੀ ਪਾਰਟੀਆਂ ਦੇ ਗੰਠਜੋੜ ਪਾਕਿਸਤਾਨੀ ਡੈਮੇਕ੍ਰੇਟਿਕ ਮੂਵਮੈਂਟ (PDM) ਨੇ ਇਮਰਾਨ ਖਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਅਗਲੀ ਇਤਿਹਾਸਕ ਰੈਲੀ 9 ਫਰਵਰੀ ਨੂੰ ਹੈਦਰਾਬਾਦ 'ਚ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ 'ਚ ਦੇਸ਼ ਭਰ ਤੋਂ ਲੋਕ ਇਕੱਠੇ ਹੋਣਗੇ। ਰੈਲੀ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਵੀ.ਪੀ. ਮਰੀਅਮ ਨਵਾਜ਼, ਪਾਕਿਸਤਾਨ ਪੀਪੁਲਸ ਪਾਰਟੀ (PPP) ਦੇ ਕਾਰਜਕਾਰੀ ਬਿਲਾਵਲ ਭੁੱਟੋ-ਜਰਦਾਰੀ ਅਤੇ ਪੀ.ਡੀ.ਐੱਮ. ਮੁਖੀ ਮੌਲਾਨਾ ਫਜਲਾਨਾ ਰਹਿਮਾਨ ਸਮੇਤ ਪ੍ਰਮੁੱਖ ਲੋਕ ਸੰਬੋਧਿਤ ਕਰਨਗੇ।

ਇਹ ਵੀ ਪੜ੍ਹੋ -ਨੇਪਾਲ ਦੇ ਵਪਾਰੀਆਂ 'ਚ ਚੀਨ ਦੀ ਨਾਕਾਬੰਦੀ ਵਿਰੁੱਧ ਵਧਿਆ ਗੁੱਸਾ

ਸਿੰਧ ਦੇ ਮੁੱਖ ਮੰਤਰੀ ਸੈਈਦ ਮੁਰਾਦ ਅਲੀ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ 9 ਫਰਵਰੀ ਦੀ ਰੈਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਅਲਟੀਮੇਟਲ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੀ.ਡੀ.ਐੱਮ. ਨੇ ਇਮਰਾਨ ਨੂੰ 31 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ। ਪੀ.ਡੀ.ਐੱਮ. ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਸਰਕਾਰ ਦੇਸ਼ 'ਚ ਜ਼ਿਆ ਉਲ ਹਕ ਅਤੇ ਜਨਰਲ ਪਰਵੇਜ਼ ਮੁਸ਼ੱਰਫ ਦੀ ਸਰਕਾਰ ਦੀ ਹੀ ਤਰ੍ਹਾਂ ਸ਼ਾਸਨ ਕਰ ਰਹੀ ਹੈ। ਪੀ.ਡੀ.ਐੱਮ. ਮੁਖੀ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਮਰਾਨ ਦੇ ਸਾਸ਼ਨ ਦੌਰਾਨ ਵੀ ਦੇਸ਼ 'ਚ ਲੋਕਤੰਤਰ ਵਰਗੀ ਕੋਈ ਚੀਜ਼ ਨਹੀਂ ਬਚੀ। ਇਮਰਾਨ ਸਰਕਾਰ ਦੇਸ਼ ਦੇ ਸੰਵਿਧਾਨ ਵਿਰੁੱਧ ਕੰਮ ਕਰ ਰਹੀ ਹੈ ਅਤੇ ਦੇਸ਼ 'ਚ ਮਾਰਸ਼ਲ ਲਾਅ ਲਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ -ਇਜ਼ਰਾਈਲ 'ਚ ਵਿਰੋਧ ਪ੍ਰਦਰਸ਼ਨ, ਪ੍ਰਧਾਨ ਮੰਤਰੀ ਨੇਤਨਯਾਹੂ ਦੇ ਅਸਤੀਫੇ ਦੀ ਮੰਗ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News