ਪੀਸੀਏ ਫਰਿਜਨੋ ਅਤੇ ਗੁਰਦੁਆਰਾ ਸਿੰਘ ਸਭਾ ਭਾਈ ਸਰਬਜੀਤ ਸਿੰਘ ਧੂੰਦਾ ਦੇ ਹੱਕ ''ਚ ਡਟੇ

07/13/2023 2:17:47 PM

ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜਨੋ (ਕੈਲੀਫੋਰਨੀਆ): ਪਿਛਲੇ ਦਿਨੀ ਨਿਊਯਾਰਕ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਸਹਿਬ ਵਿਖੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਧੂੰਦਾ ਦੇ ਦੀਵਾਨ ਵਿੱਚ ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਖੱਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਦੀ ਵੱਖੋ- ਵੱਖ ਗੁਰੂਘਰਾਂ ਅਤੇ ਜਥੇਬੰਦੀਆਂ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ। ਇਸੇ ਕੜੀ ਤਹਿਤ ਲੰਘੇ ਮੰਗਲਵਾਰ ਫਰਿਜਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਗੁਰੂ ਘਰ ਦੀ ਕਮੇਟੀ ਅਤੇ ਪੰਜਾਬੀ ਕਲਚਰਲ ਐਸੋਸ਼ੀਏਸ਼ਨ (ਪੀਸੀਏ) ਦੇ ਮੈਂਬਰਾਂ ਦੀ ਇਕੱਤਰਤਾ  ਹੋਈ। ਇਸ ਦੌਰਾਨ ਪੀਸੀਏ ਮੈਂਬਰਾਂ ਅਤੇ ਗੁਰੂ ਘਰ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਕਰਨਾਲ ਨੇ ਇਸ ਘਟਨਾ ਦੀ ਕੜੀ ਨਿੰਦਾ ਕੀਤੀ। 

ਸੈਕਟਰੀ ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਕੱਲ ਕਲਮ ਅਤੇ ਸੰਵਾਦ ਦਾ ਜ਼ਮਾਨਾ ਹੈ, ਅਗਰ ਤੁਸੀ ਕਿਸੇ ਦੇ ਵਿਚਾਰਾਂ ਨਾਲ ਨਹੀ ਸਹਿਮਤ ਤਾਂ ਹੱਲਾ-ਗੁੱਲਾ ਕਰਨ ਦੀ ਬਜਾਏ ਸਾਨੂੰ ਆਪਸ ਵਿੱਚ ਬੈਠਕੇ ਮਸਲੇ ਹੱਲ ਕਰਨੇ ਚਾਹੀਦੇ ਹਨ। ਪੀਸੀਏ ਮੈਂਬਰ ਗੁਰਨੇਕ ਸਿੰਘ ਬਾਗੜੀ ਅਤੇ ਸੁਖਬੀਰ ਸਿੰਘ ਭੰਡਾਲ ਨੇ ਬੋਲਦਿਆਂ ਕਿਹਾ ਕਿ ਅਸੀਂ ਪਿਛਲੇ ਗਿਆਰਾਂ ਸਾਲਾਂ ਤੋਂ ਪ੍ਰੋ. ਸਰਬਜੀਕ ਸਿੰਘ ਧੂੰਦਾ ਦੇ ਦੀਵਾਨ ਵਿਸਾਖੀ ਨੂੰ ਮੁੱਖ ਰੱਖਕੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਲਗਾਤਾਰ ਕਰਵਾਉਂਦੇ ਆ ਰਹੇ ਹਾਂ। ਭਾਈ ਸਹਿਬ ਹਮੇਸ਼ਾ ਬਾਬੇ ਨਾਨਕ ਦੀ ਸੋਚ ਨੂੰ ਮੁੱਖ ਰੱਖਕੇ ਸ੍ਰੀ ਗੁਰੂ ਗ੍ਰੰਥ ਸਹਿਬ ਵਿੱਚ ਦਰਜ ਗੁਰੂ ਸਹਿਬਾਨਾ ਦੀ ਗੁਰਬਾਣੀ ਮੁਤਾਬਕ ਸੰਗਤਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਕੇ ਨਰੋਲ ਗੁਰਬਾਣੀ ਅਧਾਰਤ ਕਥਾ ਕਰਦੇ ਨੇ, ਫਿਰ ਇਹ ਵਿਰੋਧ ਕਰਨ ਵਾਲੇ ਗੁਰੂ ਦੇ ਸਿੱਖ ਤਾਂ ਨਹੀਂ ਹੋ ਸਕਦੇ। 

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਦੌਰੇ ਤੋਂ ਪਹਿਲਾਂ ਫਰਾਂਸ ਦੀ ਵਿਦੇਸ਼ ਮਾਮਲਿਆਂ ਦੀ ਇਮਾਰਤ 'ਚ ਫੋਟੋ ਪ੍ਰਦਰਸ਼ਨੀ ਦਾ ਆਯੋਜਨ (ਵੀਡੀਓ)

ਗੁਰੂ ਘਰ ਦੇ ਸੇਵਾਦਾਰ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਪੱਗ ਸਿੱਖੀ ਦੀ ਪਹਿਚਾਣ ਹੈ। ਪੱਗ ਸਾਡੇ ਗੁਰੂ ਦੀ ਨਿਸ਼ਾਨੀ ਹੈ। ਇਸ ਦਸਤਾਰ ਨੂੰ ਹੱਥ ਪਾਉਣ ਵਾਲਾ ਸਿੱਖ ਨਹੀ ਹੋ ਸਕਦਾ, ਬਲਕਿ ਸਿੱਖੀ ਦੇ ਭੇਖ ਵਿੱਚ ਭੇਖੀ ਹੋ ਸਕਦੇ ਹਨ ਅਤੇ ਇਹੀ ਭੇਖੀ ਲੋਕ ਸਿੱਖਾਂ ਵਿੱਚ ਵੰਡੀਆਂ ਪਾਉਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਹੜਾ ਵੀ ਪ੍ਰਚਾਰਕ ਗੁਰਬਾਣੀ ਅਧਾਰਤ ਕਥਾ ਕਰਕੇ ਸੰਗਤਾਂ ਨੂੰ ਵਹਿਮਾ ਭਰਮਾਂ ਵਿੱਚੋਂ ਕੱਢਕੇ ਸਹੀ ਸਿੱਖ ਫਲਸਫੇ ਨਾਲ ਜੋੜਦਾ ਹੈ, ਸਾਡੀ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਹਮੇਸ਼ਾ ਉਹਨਾਂ ਨੂੰ ਸਟੇਜ ਮੁਹੱਈਆ ਕਰਦੀ ਰਹੇਗੀ। ਪੀਸੀਏ ਮੈਂਬਰਾਂ ਅਤੇ ਗੁਰਦਵਾਰਾ ਸਿੰਘ ਸਭਾ ਦੇ ਅਹੁੱਦੇਦਾਰਾਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਦੇ ਨਾਲ ਡਟਕੇ ਖੜ੍ਹਨ ਦੀ ਗੱਲ ਕੀਤੀ ਅਤੇ ਉਹਨਾਂ ਨਾਲ ਨਿਊਯਾਰਕ ਵਿਖੇ ਵਾਪਰੀ ਘਟਨਾ 'ਤੇ ਦੁੱਖ ਪ੍ਰਗਟਾਇਆ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News