ਐਮਰਜੈਂਸੀ ਵਾਰਡ ’ਚ ਲਿਆਂਦੇ ਮਰੀਜ਼ ਦੀ ਲਾਪਰਵਾਹੀ ਦੌਰਾਨ ਹੋਈ ਮੌਤ, ਜਾਂਚ ਦੇ ਹੁਕਮ
Sunday, Dec 28, 2025 - 05:12 AM (IST)
ਵੈਨਕੂਵਰ (ਮਲਕੀਤ ਸਿੰਘ) — ਅਲਬਰਟਾ ਸਰਕਾਰ ਨੇ ਐਡਮੰਟਨ ਦੇ ਇੱਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਲਗਭਗ ਅੱਠ ਘੰਟੇ ਤੱਕ ਇੰਤਜ਼ਾਰ ਕਰਨ ਮਗਰੋਂ 44 ਸਾਲਾ ਵਿਅਕਤੀ ਦੀ ਮੌਤ ਦੇ ਮਾਮਲੇ ਦੀ ਸਮੀਖਿਆ (ਰੀਵਿਊ) ਕਰਨ ਦੇ ਹੁਕਮ ਜਾਰੀ ਕੀਤੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਮਰਹੂਮ ਵਿਅਕਤੀ ਨੂੰ ਇਸ ਹਫ਼ਤੇ ਸ਼ੁਰੂ ਵਿੱਚ ਐਡਮੰਟਨ ਦੇ ਐਮਰਜੈਂਸੀ ਵਿਭਾਗ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹ ਇਲਾਜ ਲਈ ਸਬੰਧਤ ਡਾਕਟਰ ਲਈ ਲੰਮੇ ਸਮੇਂ ਤੱਕ ਉਡੀਕ ਕਰਦਾ ਰਿਹਾ। ਪਰਿਵਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਤਕਰੀਬਨ ਅੱਠ ਘੰਟਿਆਂ ਦੀ ਉਡੀਕ ਦੌਰਾਨ ਉਸਦੀ ਹਾਲਤ ਵਿਗੜਦੀ ਗਈ ਅਤੇ ਅੰਤ ਵਿੱਚ ਉਸਦੀ ਮੌਤ ਹੋ ਗਈ।
ਅਲਬਰਟਾ ਦੇ ਹਸਪਤਾਲ ਅਤੇ ਸਰਜੀਕਲ ਹੈਲਥ ਸਰਵਿਸਿਜ਼ ਦੇ ਮੰਤਰੀ ਮੈੱਟ ਜੋਨਜ਼ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਇਹ ਘਟਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਵੱਲੋਂ ਪੂਰੀ ਜਾਂਚ ਕਰਵਾ ਕੇ ਤੱਥ ਸਾਹਮਣੇ ਲਿਆਂਦੇ ਜਾਣਗੇ।
