ਦੱਖਣੀ ਕੋਰੀਆ ''ਚ ਨਿਯਮ ਤੋੜਣ ਨੂੰ ਉਕਸਾਉਣ ਵਾਲਾ ਪਾਦਰੀ ਕੋਰੋਨਾ ਪਾਜ਼ੇਟਿਵ

Tuesday, Aug 18, 2020 - 04:01 AM (IST)

ਦੱਖਣੀ ਕੋਰੀਆ ''ਚ ਨਿਯਮ ਤੋੜਣ ਨੂੰ ਉਕਸਾਉਣ ਵਾਲਾ ਪਾਦਰੀ ਕੋਰੋਨਾ ਪਾਜ਼ੇਟਿਵ

ਸਿਓਲ - ਦੱਖਣੀ ਕੋਰੀਆ ਵਿਚ ਉਸ ਚਰਚ ਦੇ ਪ੍ਰਮੁੱਖ ਪਾਦਰੀ ਦੇ ਕੋਰੋਨਾ ਪੇਜ਼ਿਟਵ ਹੋਣ ਦੀ ਖਬਰ ਹੈ ਜਿਸ ਨੇ ਲੋਕਾਂ ਨੂੰ ਸੈਲਫ ਆਈਸੋਲੇਸ਼ਨ ਦੇ ਨਿਯਮ ਤੋੜਣ ਲਈ ਉਕਸਾਉਣ ਦਾ ਦੋਸ਼ ਹੈ। ਇਹ ਖਬਰ ਸਥਾਨਕ ਵੈੱਬਸਾਈਟ ਯੋਨਹੈਪ ਨੇ ਦਿੱਤੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪਾਦਰੀ ਦਾ ਕੋਰੋਨਾ ਟੈਸਟ ਕਦੋਂ ਹੋਇਆ। ਇਸ ਪਾਦਰੀ ਦਾ ਨਾਂ ਰੇਵ-ਜੁਵ ਕਵਾਂਹ ਹੂ ਹੈ ਅਤੇ ਇਸ 'ਤੇ ਲੋਕਾਂ ਨੂੰ ਰਾਜਧਾਨੀ ਸਿਓਲ ਵਿਚ ਸਰਕਾਰ ਵਿਰੋਧੀ ਰੈਲੀ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਆਈਸੋਲੇਸ਼ ਦੇ ਨਿਯਮ ਤੋੜਣ ਦਾ ਦੋਸ਼ ਹੈ। ਦੱਸ ਦਈਏ ਕਿ ਪਾਦਰੀ ਦੇ ਕਹਿਣ 'ਤੇ ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਸੋਮਵਾਰ ਨੂੰ ਕਰੀਬ 3500 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।

ਇਸ ਘਟਨਾ ਤੋਂ ਬਾਅਦ ਦੱਖਣੀ ਕੋਰੀਆ ਵਿਚ ਲਾਗ ਦੇ 300 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰਪਤੀ ਮੂਨ ਜੇ ਇਨ ਨੇ ਰੈਲੀ ਵਿਚ ਹਿੱਸਾ ਲੈਣ ਵਾਲੇ ਚਰਚ ਦੇ ਮੈਂਬਰਾਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨਾਂ ਲੋਕਾਂ ਦੀ ਜਾਨ ਖਤਰੇ ਵਿਚ ਪਾਉਣ ਦਾ ਅਪਰਾਧ ਕੀਤਾ ਹੈ। ਬੀਤੇ ਕੁਝ ਦਿਨਾਂ ਤੋਂ ਦੱਖਣੀ ਕੋਰੀਆ ਵਿਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਹਨ, ਜਿਸ ਦਾ ਕਾਰਨ ਪਾਦਰੀ ਨੂੰ ਲੋਕਾਂ ਨੂੰ ਇਕੱਠਾ ਕਰਨਾ ਮੰਨਿਆ ਜਾ ਰਿਹਾ ਹੈ। ਉਥੇ ਹੀ ਦੱਖਣੀ ਕੋਰੀਆ ਵਿਚ ਹੁਣ ਤੱਕ ਕੋਰੋਨਾ ਦੇ 15,515 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 305 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13,917 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News