ਫਲਾਈਟ ’ਚ ਪਜਾਮਾ-ਚੱਪਲ ਪਹਿਨਣਾ ਬੰਦ ਕਰਨ ਯਾਤਰੀ: ਸ਼ਾਨ ਡਫੀ
Wednesday, Nov 26, 2025 - 03:20 AM (IST)
ਵਾਸ਼ਿੰਗਟਨ – ਅਮਰੀਕੀ ਟਰਾਂਸਪੋਰਟ ਮੰਤਰੀ ਸ਼ਾਨ ਡਫੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਲਾਈਟ ਦੌਰਾਨ ਪਜਾਮਾ, ਚੱਪਲਾਂ ਜਾਂ ਹੋਰ ਘਰੇਲੂ ਕੱਪੜੇ ਪਾ ਕੇ ਹਵਾਈ ਅੱਡੇ ’ਤੇ ਨਾ ਆਉਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੁਝ ਛੋਟ ਦਿੱਤੀ ਜਾ ਸਕਦੀ ਹੈ ਪਰ ਬਾਲਗਾਂ ਨੂੰ ਹਵਾਈ ਅੱਡੇ ਨੂੰ ਆਪਣੇ ਰਹਿਣ ਵਾਲੇ ਕਮਰੇ ਵਾਂਗ ਨਹੀਂ ਸਮਝਣਾ ਚਾਹੀਦਾ।
ਨਿਊਜਰਸੀ ਦੇ ਨੇਵਾਰਕ ਹਵਾਈ ਅੱਡੇ ’ਤੇ ਸ਼ਾਨ ਡਫੀ ਨੇ ਕਿਹਾ, ‘ਕਿਰਪਾ ਕਰ ਕੇ ਚੱਪਲਾਂ ਅਤੇ ਪਜਾਮਾ ਪਾ ਕੇ ਹਵਾਈ ਅੱਡੇ ’ਤੇ ਨਾ ਆਓ। ਜੀਨਸ ਅਤੇ ਸਾਫ਼ ਕਮੀਜ਼ ਕਾਫ਼ੀ ਹੈ। ਥੋੜ੍ਹਾ ਢੰਗ ਨਾਲ ਕੱਪੜੇ ਪਾਉਣ ਨਾਲ ਹਰ ਕਿਸੇ ਦੀ ਯਾਤਰਾ ਬਿਹਤਰ ਹੋਵੇਗੀ।’
