ਮੋਨਟਾਨਾ ਰੇਲ ਹਾਦਸੇ ''ਚ ਜ਼ਖਮੀ ਹੋਏ ਯਾਤਰੀਆਂ ਨੇ ਕੀਤਾ ਟਰੇਨ ਕੰਪਨੀ ''ਤੇ ਮੁਕੱਦਮਾ
Thursday, Oct 07, 2021 - 01:06 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਪਿਛਲੇ ਮਹੀਨੇ ਅਮਰੀਕਾ ਦੇ ਮੋਨਟਾਨਾ 'ਚ ਐਮਟਰੈਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਜ਼ਖਮੀ ਹੋਏ 50 ਤੋਂ ਵੱਧ ਯਾਤਰੀਆਂ 'ਚੋਂ 7 ਯਾਤਰੀਆਂ ਨੇ ਮੁਕੱਦਮਾ ਦਾਇਰ ਕਰਕੇ ਰੇਲ ਲਾਈਨ ਅਤੇ ਰੇਲਮਾਰਗ ਟ੍ਰੈਕ ਦੇ ਸੰਚਾਲਕ ਉੱਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਸੋਮਵਾਰ ਨੂੰ ਸ਼ਿਕਾਗੋ ਦੀ ਯੂ.ਐੱਸ. ਡਿਸਟ੍ਰਿਕਟ ਕੋਰਟ 'ਚ ਮੈਸੇਚਿਉਸੇਟਸ, ਪੈਨਸਿਲਵੇਨੀਆ, ਇੰਡੀਆਨਾ ਅਤੇ ਮੋਂਟਾਨਾ ਦੇ ਵਿਅਕਤੀਆਂ ਵੱਲੋਂ ਮੁਕੱਦਮੇ ਦਾਇਰ ਕੀਤੇ ਗਏ ਸਨ।
ਇਹ ਵੀ ਪੜ੍ਹੋ : ਤਾਈਵਾਨ ਨੇੜੇ ਚੀਨੀ ਜਹਾਜ਼ਾਂ ਦੀ ਆਵਾਜਾਈ ਵਧਣ ਨਾਲ ਤਣਾਅ ਵੀ ਵਧੀਆ
ਵਕੀਲ ਅਨੁਸਾਰ ਇਹ ਯਾਤਰੀ ਆਪਣੀਆਂ ਸੱਟਾਂ ਤੋਂ ਇਲਾਵਾ ਭਾਵਨਾਤਮਕ ਅਤੇ ਮਨੋਵਿਗਿਆਨਕ ਸਦਮੇ ਦਾ ਵੀ ਸਾਹਮਣਾ ਕਰ ਰਹੇ ਹਨ। ਮੋਨਟਾਨਾ 'ਚ ਹਾਦਸਾਗ੍ਰਸਤ ਹੋਈ ਰੇਲਗੱਡੀ 'ਚ ਤਕਰੀਬਨ 146 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ ਜਦੋਂ ਇਹ ਪਟੜੀ ਤੋਂ ਉਤਰ ਗਈ। ਇਸ ਹਾਦਸੇ 'ਚ ਤਿੰਨ ਯਾਤਰੀ ਮਾਰੇ ਵੀ ਗਏ ਸਨ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਫੈਡਰਲ ਰੇਲਰੋਡ ਐਡਮਨਿਸਟ੍ਰੇਸ਼ਨ ਹਾਦਸੇ ਦੀ ਜਾਂਚ ਕਰ ਰਹੇ ਹਨ ਅਤੇ ਅਜੇ ਤੱਕ ਜਨਤਕ ਤੌਰ 'ਤੇ ਇਸ ਹਾਦਸੇ ਦੇ ਕਾਰਨ ਦਾ ਐਲਾਨ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਟੈਕਸਾਸ ਦੇ ਹਾਈ ਸਕੂਲ 'ਚ ਹੋਈ ਗੋਲੀਬਾਰੀ, 4 ਲੋਕ ਜ਼ਖਮੀ
ਐੱਨ.ਟੀ.ਐੱਸ.ਬੀ. ਨੇ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ 'ਚ ਹਾਦਸੇ ਬਾਰੇ ਮੁੱਢਲੀ ਰਿਪੋਰਟ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਵਕੀਲਾਂ ਅਨੁਸਾਰ ਮੁਕੱਦਮਿਆਂ 'ਚ ਬੀ.ਐੱਨ.ਐੱਸ.ਐੱਫ. ਰੇਲਵੇ ਕੰਪਨੀ ਦਾ ਨਾਮ ਵੀ ਹੈ, ਜੋ ਕਿ ਹਾਦਸੇ ਵਾਲੇ ਟਰੈਕ ਦੀ ਮਾਲਕੀ ਅਤੇ ਸੰਚਾਲਨ ਕਰਦੀ ਹੈ। ਮੁਕੱਦਮਿਆਂ 'ਚ ਇਲਜ਼ਾਮ ਲਗਾਇਆ ਗਿਆ ਹੈ ਕਿ ਐਮਟਰੈਕ ਅਤੇ ਬੀ.ਐੱਨ.ਐੱਸ.ਐੱਫ. ਰੇਲਵੇ ਟਰੈਕ ਦਾ ਸਹੀ ਢੰਗ ਨਾਲ ਨਿਰੀਖਣ ਕਰਨ 'ਚ ਅਸਫਲ ਰਹੇ ਹਨ।
ਇਹ ਵੀ ਪੜ੍ਹੋ : ਸਵੀਡਨ ਨੇ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਮਾਡਰਨਾ ਟੀਕੇ ਲਾਉਣੇ ਕੀਤੇ ਬੰਦ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।