ਨੀਦਰਲੈਂਡ 'ਚ ਰੇਲ-ਮਾਲਗੱਡੀ ਦੀ ਜ਼ੋਰਦਾਰ ਟੱਕਰ, ਇਕ ਵਿਅਕਤੀ ਦੀ ਮੌਤ ਤੇ ਕਈ ਜ਼ਖ਼ਮੀ (ਤਸਵੀਰਾਂ)

Tuesday, Apr 04, 2023 - 12:09 PM (IST)

ਨੀਦਰਲੈਂਡ 'ਚ ਰੇਲ-ਮਾਲਗੱਡੀ ਦੀ ਜ਼ੋਰਦਾਰ ਟੱਕਰ, ਇਕ ਵਿਅਕਤੀ ਦੀ ਮੌਤ ਤੇ ਕਈ ਜ਼ਖ਼ਮੀ (ਤਸਵੀਰਾਂ)

ਹੇਗ (ਏ.ਐੱਨ.ਆਈ.)- ਨੀਦਰਲੈਂਡ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਇੱਥੇ ਇੱਕ ਮਾਲ ਗੱਡੀ ਨਾਲ ਆਹਮੋ-ਸਾਹਮਣੇ ਟਕਰਾਉਣ ਤੋਂ ਬਾਅਦ ਘੱਟੋ-ਘੱਟ 50 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ। ਸਥਾਨਕ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਰਾਇਟਰਜ਼ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਟਰੇਨ ਅਤੇ ਮਾਲ ਗੱਡੀ ਦੀ ਟੱਕਰ ਤੋਂ ਬਾਅਦ ਅੱਗ ਲੱਗਣ ਦੀ ਵੀ ਸੂਚਨਾ ਮਿਲੀ ਹੈ, ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।

PunjabKesari

ਟਰੇਨ ਲੀਡੇਨ ਸ਼ਹਿਰ ਤੋਂ ਹੇਗ ਜਾ ਰਹੀ ਸੀ

PunjabKesari

ਏਐਨਪੀ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਹਾਦਸਾ ਹੇਗ ਨੇੜੇ ਵੂਰਸ਼ੋਟਨ ਕਸਬੇ ਕੋਲ ਤੜਕੇ 3:25 ਵਜੇ ਵਾਪਰਿਆ ਜਦੋਂ ਟਰੇਨ ਲੀਡੇਨ ਸ਼ਹਿਰ ਤੋਂ ਹੇਗ ਜਾ ਰਹੀ ਸੀ। ਮਾਲ ਗੱਡੀ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਰੇਲਗੱਡੀ ਦਾ ਅਗਲਾ ਡੱਬਾ ਪਟੜੀ ਤੋਂ ਉਤਰ ਕੇ ਇੱਕ ਖੇਤ ਵਿੱਚ ਜਾ ਡਿੱਗਿਆ। ਉੱਥੇ ਹੀ ਪਿਛਲੀ ਬੋਗੀ 'ਚ ਅੱਗ ਲੱਗ ਗਈ। ਹਾਲਾਂਕਿ ਬਾਅਦ 'ਚ ਇਸ 'ਤੇ ਕਾਬੂ ਪਾ ਲਿਆ ਗਿਆ। ਐਮਰਜੈਂਸੀ ਸੇਵਾਵਾਂ ਦੇ ਇੱਕ ਨੋਟਿਸ ਵਿੱਚ ਕਿਹਾ ਗਿਆ ਕਿ ਬਚਾਅ ਟੀਮਾਂ ਲੀਡੇਨ ਅਤੇ ਹੇਗ ਦੇ ਵਿਚਕਾਰ ਇੱਕ ਪਿੰਡ ਵੂਰਸ਼ੋਟਨ ਨੇੜੇ ਹਾਦਸੇ ਵਾਲੀ ਥਾਂ 'ਤੇ ਸਨ। ਇਸ ਦੌਰਾ, ਡੱਚ ਰੇਲਵੇਜ਼ (ਐਨਐਸ) ਨੇ ਇੱਕ ਟਵੀਟ ਵਿੱਚ ਕਿਹਾ ਕਿ ਹਾਦਸੇ ਕਾਰਨ ਲੀਡੇਨ ਅਤੇ ਹੇਗ ਦੇ ਕੁਝ ਹਿੱਸਿਆਂ ਦੇ ਵਿਚਕਾਰ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਟੈਲੀਵਿਜ਼ਨ 'ਤੇ ਪ੍ਰਸਾਰਿਤ ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਰੇਲਗੱਡੀ ਤੱਕ ਪਹੁੰਚਣ ਲਈ ਰੇਲਮਾਰਗ ਦੇ ਨਾਲ ਚੱਲਦੀ ਇੱਕ ਨਹਿਰ ਨੂੰ ਪਾਰ ਕਰਨ ਲਈ ਇੱਕ ਅਸਥਾਈ ਪੁਲ ਦੀ ਵਰਤੋਂ ਕਰਦਾ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News