ਅਮਰੀਕਾ ''ਚ ਵਾਪਰਿਆ ਟਰੇਨ ਹਾਦਸਾ, ਲੀਹੋਂ ਲੱਥੀ ਟਰੇਨ
Monday, Dec 18, 2017 - 10:06 PM (IST)

ਵਾਸ਼ਿੰਗਟਨ— ਵਾਸ਼ਿੰਗਟਨ 'ਚ ਇਕ ਪੈਸੇਂਜਰ ਟਰੇਨ ਐਮਟਰੈਕ ਦੇ ਪਟੜੀ ਤੋਂ ਉਤਰਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਪਟੜੀ ਤੋਂ ਉਤਰ ਕੇ ਇਕ ਵਿਅਸਤ ਹਾਈਵੇਅ 'ਤੇ ਆ ਗਈ। ਇਹ ਘਟਨਾ ਪੀਅਰਸ ਕੋਰਟ ਦੇ ਨੇੜੇ ਮਾਊਂਟ ਰੋਡ 'ਤੇ ਵਾਪਰੀ। ਇਸ ਘਟਨਾ 'ਚ ਅਜੇ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਹੈ। ਫਿਲਹਾਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।