ਅਚਾਨਕ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਪਰਾਂ 'ਤੇ ਤੁਰਨ ਲਗਾ 'ਯਾਤਰੀ', ਪਈਆਂ ਭਾਜੜਾਂ

05/06/2022 5:23:08 PM

ਨਿਊਯਾਰਕ (ਭਾਸ਼ਾ): ਦੁਨੀਆ ਵਿੱਚ ਕੁਝ ਲੋਕਾਂ ਦਾ ਵਿਵਹਾਰ ਹੈਰਾਨ ਕਰ ਦੇਣ ਵਾਲਾ ਹੁੰਦਾ ਹੈ। ਅਜਿਹਾ ਹੀ ਕੁਝ ਅਮਰੀਕਾ ਦੇ ਸ਼ਿਕਾਗੋ 'ਚ ਹੋਇਆ ਜਦੋਂ ਇਕ ਯਾਤਰੀ ਨੇ ਅਚਾਨਕ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਿਆ ਅਤੇ ਜਹਾਜ਼ ਦੇ ਵਿੰਗਸ ਭਾਵ ਪਰਾਂ 'ਤੇ ਚੱਲਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਘਟਨਾ ਦੇ ਸਮੇਂ ਨਾ ਤਾਂ ਜਹਾਜ਼ ਰਨਵੇਅ 'ਤੇ ਸੀ ਅਤੇ ਨਾ ਹੀ ਅੱਗੇ ਵਧ ਰਿਹਾ ਸੀ। ਉਸ ਸਮੇਂ ਜਹਾਜ਼ ਸ਼ਿਕਾਗੋ ਓ'ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟੈਕਸੀ ਖੇਤਰ 'ਚ ਖੜ੍ਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ 57 ਸਾਲਾ ਯਾਤਰੀ ਨੂੰ ਬਾਅਦ ਵਿੱਚ ਪੁਲਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ।

PunjabKesari

ਸ਼ਿਕਾਗੋ ਪੁਲਸ ਵਿਭਾਗ (CPD) ਦੇ ਇੱਕ ਬਿਆਨ ਦੇ ਅਨੁਸਾਰ ਇਹ ਯਾਤਰੀ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ। ਇਹ ਪੁਰਸ਼ ਯਾਤਰੀ ਜਹਾਜ਼ 'ਚ ਸਵਾਰ ਹੋਣ ਦੇ ਕੁਝ ਦੇਰ ਬਾਅਦ ਹੀ ਐਮਰਜੈਂਸੀ ਗੇਟ ਵੱਲ ਤੁਰ ਪਿਆ ਅਤੇ ਉਸ ਨੇ ਗੇਟ ਖੋਲ੍ਹ ਦਿੱਤਾ। ਉਸ ਨੂੰ ਜਹਾਜ਼ ਦੇ ਪਰਾਂ 'ਤੇ ਤੁਰਦਾ ਦੇਖ ਕੇ ਕੁਝ ਸਮੇਂ ਲਈ ਜਹਾਜ਼ 'ਚ ਬੈਠੇ ਹੋਰ ਯਾਤਰੀ ਵੀ ਡਰ ਗਏ।ਪੁਲਸ ਦਾ ਕਹਿਣਾ ਹੈ ਕਿ ਇਹ ਯਾਤਰੀ ਜਹਾਜ਼ ਦੇ ਪਰਾਂ 'ਤੇ ਏਅਰਫੀਲਡ 'ਤੇ ਹੌਲੀ-ਹੌਲੀ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਸ ਮੁਤਾਬਕ ਇਸ ਯਾਤਰੀ ਦਾ ਨਾਂ ਰੈਂਡੀ ਫਰੈਂਕ ਡੇਵਿਲਾ ਦੱਸਿਆ ਗਿਆ ਹੈ। ਇਸ ਯਾਤਰੀ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ। ਸ਼ਿਕਾਗੋ ਪੁਲਸ ਨੇ ਦੱਸਿਆ ਕਿ ਯਾਤਰੀ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ 2478 'ਤੇ ਸਵਾਰ ਸੀ ਅਤੇ ਸੇਨਡਿਆਗੋ ਤੋਂ ਆ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ - ਹੈਰਾਨੀਜਨਕ! ਪਿਤਾ ਨੇ ਪੁੱਤਰ ਦੇ ਮੂੰਹ 'ਚ ਰੱਖੀ 'ਸਿਗਰਟ', ਫਿਰ ਨਿਸ਼ਾਨਾ ਵਿੰਨ੍ਹ ਕੇ AK-47 ਨਾਲ ਸੁਲਗਾਈ (ਤਸਵੀਰਾਂ)

ਯੂਨਾਈਟਿਡ ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਮੀਨੀ ਅਮਲੇ ਨੇ ਵੀ ਇਸ ਯਾਤਰੀ ਨੂੰ ਬਾਹਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਜਹਾਜ਼ ਗੇਟ 'ਤੇ ਪਹੁੰਚਿਆ ਤਾਂ ਬਾਕੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਇਹ ਯਾਤਰੀ 27 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਯਾਤਰੀ 'ਤੇ ਲੱਗੇ ਦੋਸ਼ਾਂ 'ਚ ਜਹਾਜ਼ ਦੀ ਸੇਵਾ 'ਚ ਵਿਘਨ ਪਾਉਣਾ ਵੀ ਸ਼ਾਮਲ ਹੈ। ਇਸੇ ਸਾਲ ਫਰਵਰੀ ਵਿੱਚ ਇੱਕ ਅਮਰੀਕੀ ਏਅਰਲਾਈਨਜ਼ ਦੇ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਜਹਾਜ਼ ਹਵਾ ਵਿੱਚ ਸੀ।ਇਸ ਤੋਂ ਬਾਅਦ ਉੱਥੇ ਮੌਜੂਦ ਸਟਾਫ ਨੇ ਉਸ ਯਾਤਰੀ ਨੂੰ ਕਾਫੀ ਕੁੱਟਮਾਰ ਕੀਤੀ। ਬਾਅਦ 'ਚ ਅਦਾਲਤ ਨੇ ਇਸ ਯਾਤਰੀ 'ਤੇ 81950 ਡਾਲਰ ਦਾ ਜ਼ੁਰਮਾਨਾ ਲਗਾਇਆ। 

ਇਸ ਤੋਂ ਇਲਾਵਾ ਇਕ ਮਹਿਲਾ ਯਾਤਰੀ 'ਤੇ ਕਰੀਬ 77,272 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ। ਜਦੋਂ ਜਹਾਜ਼ ਹਵਾ ਵਿੱਚ ਸੀ ਤਾਂ ਇਹ ਔਰਤ ਵੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਸੀ। ਪਿਛਲੇ ਸਾਲ ਯੂਐਸ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੇ ਯਾਤਰੀਆਂ ਦੁਆਰਾ ਕੀਤੇ ਗਏ ਦੁਰਵਿਹਾਰ ਦੇ ਕਰੀਬ 5,500 ਤੋਂ ਵੱਧ ਮਾਮਲੇ ਦਰਜ ਕੀਤੇ ਸਨ। ਇਨ੍ਹਾਂ 'ਚੋਂ ਕਈ ਯਾਤਰੀਆਂ 'ਤੇ ਏਅਰਲਾਈਨਜ਼ ਨੇ ਪਾਬੰਦੀ ਵੀ ਲਾਈ ਹੋਈ ਹੈ।


Vandana

Content Editor

Related News