ਪਾਕਿਸਤਾਨੀ ਫ਼ੌਜ ਦੇ ਵਿਰੋਧ ''ਚ ਖੈਬਰ ਪਖਤੂਨਵਾ ''ਚ ਕੱਢਿਆ ਗਿਆ ਏਕਤਾ ਮਾਰਚ
Tuesday, Sep 22, 2020 - 02:33 PM (IST)

ਇਸਲਾਮਾਬਾਦ- ਦੱਖਣੀ ਵਜੀਰਿਸਤਾਨ ਦੇ ਵਾਨਾ ਵਿਚ ਪਾਕਿਸਤਾਨੀ ਫ਼ੌਜ ਦੇ ਵਿਰੋਧ ਵਿਚ ਇਕ ਰੋਸ ਮਾਰਚ ਕੱਢਿਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਖੇਤਰ ਵਿਚ ਅੱਤਵਾਦੀ ਸਮੂਹਾਂ ਦੇ ਮੁੜ ਉੱਠਣ ਦੀ ਪ੍ਰਦਰਸ਼ਨਕਾਰੀਆਂ ਨੇ ਨਿਖੇਧੀ ਕੀਤੀ।
ਦੱਸ ਦਈਏ ਕਿ ਪਸ਼ਤੂਨ ਮਾਰਚ ਸੰਘੀ ਪ੍ਰਸ਼ਾਸਨਿਕ ਕਬਾਇਲੀ ਖੇਤਰ ਦੇ ਨੌਜਵਾਨ ਪਸ਼ਤੂਨਾਂ ਦੀ ਅਗਵਾਈ ਵਿਚ ਵਿਰੋਧ ਅੰਦੋਲਨ ਹੈ। ਉਹ ਲੰਬੇ ਸਮੇਂ ਤੋਂ ਫ਼ੌਜੀ ਕਾਰਵਾਈਆਂ, ਉਜਾੜੇ, ਨਸਲੀ ਕੱਟੜਪੰਥੀ ਅਤੇ ਸੁਰੱਖਿਆ ਬਲਾਂ ਵਲੋਂ ਅਗਵਾ ਕਰਨ ਦੀਆਂ ਤਸ਼ੱਦਦ ਭਰੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ।
ਇਸ ਦੇ ਵਿਰੋਧ ਵਿਚ ਉਹ ਫ਼ੌਜ ਵਿਰੁੱਧ ਵਿਰੋਧ ਪ੍ਰਦਰਸ਼ਨ ਜਾਰੀ ਰੱਖਦੇ ਹਨ। ਪਸ਼ਤੂਨ ਤਹਿਫੂਜ਼ ਮੂਵਮੈਂਟ ਦੀ ਕਾਰਕੁੰਨ ਨਰਗਿਸ ਅਫਸ਼ੀਨ ਖੱਤਕ ਨੇ ਕਿਹਾ, ਵਾਨਾ ਦੱਖਣੀ ਵਜੀਰਿਸਤਾਨ ਵਿਚ ਪੀ. ਟੀ. ਐੱਮ. ਦੀ ਸਫਲ ਮੀਟਿੰਗ ਲਈ ਵਧਾਈ। ਇਸ ਮਾਰਚ ਦਾ ਆਯੋਜਨ ਪਸ਼ਤੂਨ ਤਹਿਫੂਜ਼ ਅੰਦੋਲਨ ਵਲੋਂ ਆਯੋਜਿਤ ਕੀਤਾ ਗਿਆ ਸੀ ਜੋ ਇਕ ਰਾਜਨੀਤਿਕ ਪਾਰਟੀ ਹੈ। ਇਹ ਮਾਰਚ ਖੇਤਰ ਵਿਚ ਫ਼ੌਜੀ ਅਪਰਾਧ ਦਾ ਪਰਦਾਫਾਸ਼ ਕਰਦਾ ਹੈ ਅਤੇ ਅਜਿਹੇ ਮੁੱਦਿਆਂ ਨੂੰ ਸਾਹਮਣੇ ਲਿਆਉਂਦਾ ਹੈ, ਜਿਨ੍ਹਾਂ ਵਿਚ ਝੂਠੀ ਝੜਪ ਸਣੇ ਸਥਾਨਕ ਲੋਕਾਂ ਨੂੰ ਸਤਾਉਣ ਵਾਲੀਆਂ ਘਟਨਾਵਾਂ ਸ਼ਾਮਲ ਹਨ।