ਭਾਰਤੀ ਮੂਲ ਦੀ ਪਾਰੁਲ ਚੌਧਰੀ ਨੇ ਨਿਊਯਾਰਕ ''ਚ ਜਿੱਤਿਆ ਸੀਜ਼ਨ ਦਾ ਪਹਿਲਾ ਖਿਤਾਬ
Tuesday, May 30, 2023 - 12:09 PM (IST)
ਨਿਊਯਾਰਕ (ਰਾਜ ਗੋਗਨਾ)- ਭਾਰਤ ਦੀ ਪਾਰੁਲ ਚੌਧਰੀ ਜੋ ਅਮਰੀਕਾ ਵਿੱਚ ਸਿਖਲਾਈ ਲੈ ਰਹੀ ਹੈ ਉਸ ਨੇ ਬੀਤੇ ਦਿਨੀਂ ਨਿਊਯਾਰਕ ਸਿਟੀ ਵਿੱਚ ਟ੍ਰੈਕ ਨਾਈਟ ਵਿੱਚ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਸੀਜ਼ਨ ਦਾ ਪਹਿਲਾ ਖਿਤਾਬ ਜਿੱਤਿਆ। 28 ਸਾਲਾ ਪਾਰੁਲ ਚੋਧਰੀ, ਜੋ ਇਸ ਸਮੇਂ ਅਮਰੀਕਾ ਵਿੱਚ ਸਿਖਲਾਈ ਲੈ ਰਹੀ ਹੈ, ਨੇ 9:41.88 ਦੇ ਸਮੇਂ ਨਾਲ ਦੌੜ ਜਿੱਤੀ, ਜੋ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਸ ਦੇ ਨਿੱਜੀ ਸਰਵੋਤਮ 9:38.09 ਤੋਂ ਤਿੰਨ ਸਕਿੰਟਾਂ ਤੋਂ ਵੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਮੂਲ ਦਾ ਨੌਜਵਾਨ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਲਾਪਤਾ, ਮਾਪਿਆਂ ਦੀ ਵਧੀ ਚਿੰਤਾ
ਲਿਲੀ ਦਾਸ ਆਈਕਾਹਨ ਸਟੇਡੀਅਮ ਵਿੱਚ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਕਾਂਸੀ-ਪੱਧਰੀ ਈਵੈਂਟ ਦੀ ਮੀਟ ਵਿੱਚ 4:15.23 ਵਿੱਚ ਔਰਤਾਂ ਦੀ 1500 ਮੀਟਰ ਵਿੱਚ ਤੀਜੇ ਸਥਾਨ 'ਤੇ ਰਹੀ। ਵਿਸ਼ਵ ਅਥਲੈਟਿਕਸ ਕਾਂਸੀ ਟ੍ਰੈਕ ਨਾਈਟ ਵਿੱਚ ਪਾਰੁਲ ਚੌਧਰੀ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਪਹਿਲੇ ਸਥਾਨ 'ਤੇ ਰਹੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।