ਇਨਸਾਫ ਮਿਲਣ ਤੱਕ ਇਮਰਾਨ ਖ਼ਿਲਾਫ਼ ਅੰਦੋਲਨ ਕਰਨ ਪਾਰਟੀ ਵਰਕਰ : ਨਵਾਜ਼ ਸ਼ਰੀਫ

Sunday, Jan 09, 2022 - 01:05 PM (IST)

ਇਨਸਾਫ ਮਿਲਣ ਤੱਕ ਇਮਰਾਨ ਖ਼ਿਲਾਫ਼ ਅੰਦੋਲਨ ਕਰਨ ਪਾਰਟੀ ਵਰਕਰ : ਨਵਾਜ਼ ਸ਼ਰੀਫ

ਨਵੀਂ ਦਿੱਲੀ (ਅਨਸ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਪਣੀ ਵਿਰੋਧੀ ਪੀ.ਐੱਮ.ਐੱਲ.-ਐੱਨ ਪਾਰਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੱਤਾਧਿਰ ਪੀਟੀਆਈ ਦੇ ਵਿਦੇਸ਼ੀ ਫੰਡਿੰਗ ਮਾਮਲੇ ਵਿਚ ਚੋਣ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਹਮਲਾਵਰ ਤੌਰ ’ਤੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ। ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਅੰਦੋਲਨ ਕਰਨ ਅਤੇ ਸੰਸਦ ਦੇ ਦੋਨੋਂ ਸਦਨਾਂ ਨੂੰ ਓਦੋਂ ਤੱਕ ਸੁਚਾਰੂ ਤੌਰ ’ਤੇ ਚੱਲਣ ਨਾ ਦੇਣ ਜਦੋਂ ਤੱਕ ਇਨਸਾਫ ਨਹੀਂ ਹੋ ਜਾਂਦਾ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਭਾਰੀ ਮੀਂਹ ਅਤੇ ਬਰਫ਼ਬਾਰੀ, ਬੱਚਿਆਂ ਸਮੇਤ 40 ਤੋਂ ਵੱਧ ਲੋਕਾਂ ਦੀ ਮੌਤ ਤੇ ਕਈ ਬੇਘਰ

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸੁਪਰੀਮੋ ਨੇ ਪਾਰਟੀ ਪ੍ਰਧਾਨ ਸ਼ਹਿਬਾਜ ਸ਼ਰੀਫ ਨੂੰ ਨਿਰਦੇਸ਼ ਦਿੱਤਾ ਕਿ ਉਹ ਮਾਰਚ ਵਿਚ ਇਸਲਾਮਾਬਾਦ ਵਿਚ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਦੇ ਮਹਿੰਗਾਈ ਵਿਰੋਧੀ ਮਾਰਚ ਨੂੰ ਯੋਜਨਾ ਤੋਂ ਪਹਿਲਾਂ ਪਾਰਟੀ ਵਰਕਰਾਂ ਨੂੰ ਜੁਟਾਉਣ ਲਈ ਪੰਜਾਬ ਸੂਬੇ ਵਿਚ ਜ਼ਿਲਾ ਪੱਧਰ ’ਤੇ ਵਰਕਰ ਸੰਮੇਲਨ ਆਯੋਜਨ ਕਰਨਾ ਸ਼ੁਰੂ ਕਰਨ।


author

Vandana

Content Editor

Related News