ਰਾਜਕੁਮਾਰੀ ਨੂੰ ਉਮੀਦਵਾਰ ਬਣਾਉਣ ਵਾਲੀ ਪਾਰਟੀ ''ਤੇ ਲੱਗ ਸਕਦੀ ਹੈ ਪਾਬੰਦੀ
Sunday, Feb 10, 2019 - 09:47 PM (IST)

ਬੈਂਕਾਕ— ਥਾਈਲੈਂਡ 'ਚ 24 ਮਾਰਚ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਅਹੁਦੇ ਲਈ ਰਾਜਕੁਮਾਰੀ ਉਬੋਲਰਤਾ ਨੂੰ ਉਮੀਦਵਾਰ ਬਣਾਉਣ ਵਾਲੀ ਪਾਰਟੀ 'ਤੇ ਪਾਬੰਦੀ ਲੱਗਣ ਦੀ ਤਲਵਾਰ ਲਟਕ ਰਹੀ ਹੈ। ਉਸ ਦੇ ਆਮ ਚੋਣ ਲੜਨ 'ਤੇ ਵੀ ਰੋਕ ਲੱਗ ਸਕਦੀ ਹੈ।
67 ਸਾਲਾ ਰਾਜਕੁਮਾਰੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਆਪਣੀ ਦਾਅਵੇਦਾਰੀ ਐਲਾਨ ਕਰਕੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਕੁਝ ਘੰਟੇ ਬਾਅਦ ਹੀ ਥਾਈ ਰਾਜਾ ਤੇ ਉਨ੍ਹਾਂ ਦੇ ਭਰਾ ਮਹਾ ਵਜੀਰਾਲੋਂਗਕੋਰਨ ਨੇ ਸ਼ਾਹੀ ਹੁਕਮ ਜਾਰੀ ਕਰਕੇ ਪ੍ਰਧਾਨ ਮੰਤਰੀ ਅਹੁਦੇ ਲਈ ਉਨ੍ਹਾਂ ਦੀ ਦਾਅਵੇਦਾਰੀ 'ਤੇ ਰੋਕ ਲਗਾ ਦਿੱਤੀ।
ਇਸ ਤੋਂ ਬਾਅਦ ਰਾਜਕੁਮਾਰੀ ਨੂੰ ਉਮੀਦਵਾਰ ਬਣਾਉਣ ਵਾਲੀ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸਿਨਵਾਤਰਾ ਦੀ ਥਾਈ ਰੱਖਿਆ ਪਾਰਟੀ ਨੇ ਕਿਹਾ ਸੀ ਕਿ ਉਹ ਰਾਜਾ ਦੇ ਹੁਕਮਾਂ ਦਾ ਪਾਲਣ ਕਰੇਗੀ। ਥਾਈਲੈਂਡ ਦੇ ਸੰਗਠਨ ਐਸੋਸੀਏਸ਼ਨ ਆਫ ਪ੍ਰੋਟੇਕਸ਼ਨ ਆਫ ਦ ਕਾਂਸਿਟੀਟਿਊਸ਼ਨ ਦੇ ਮਹਾਸਕੱਤਰ ਸ਼੍ਰੀਸੁਵਾਨ ਜਾਨਯਾ ਨੇ ਐਤਵਾਰ ਨੂੰ ਕਿਹਾ ਕਿ ਉਹ ਥਾਈ ਰੱਖਿਆ ਚਾਰਟ ਪਾਰਟੀ ਨੂੰ ਚੋਣ ਲੜਨ ਤੋਂ ਅਯੋਗ ਐਲਾਨ ਕਰਨ ਲਈ ਪਟੀਸ਼ਨ ਦਾਖਲ ਕਰਨਗੇ। ਸ਼ਾਹੀ ਹੁਕਮ ਨਾਲ ਇਹ ਸਾਫ ਹੋ ਗਿਆ ਹੈ ਕਿ ਇਸ ਪਾਰਟੀ ਨੇ ਚੋਣ ਸਬੰਧੀ ਕਾਨੂੰਨ ਦਾ ਉਲੰਘਣ ਕੀਤਾ ਹੈ।