ਸ਼੍ਰੀਲੰਕਾ ''ਚ ਸੰਸਦੀ ਚੋਣਾਂ ਲਈ ਵੋਟਿੰਗ ਸ਼ੁਰੂ

Wednesday, Aug 05, 2020 - 02:02 PM (IST)

ਸ਼੍ਰੀਲੰਕਾ ''ਚ ਸੰਸਦੀ ਚੋਣਾਂ ਲਈ ਵੋਟਿੰਗ ਸ਼ੁਰੂ

ਕੋਲੰਬੋ- ਸ਼੍ਰੀਲੰਕਾ ਵਿਚ ਬੁੱਧਵਾਰ ਨੂੰ ਸੰਸਦੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ, ਜਿਸ ਵਿਚ ਰਾਜਪਕਸ਼ੇ ਪਰਿਵਾਰ ਵਲੋਂ ਸੰਚਾਲਿਤ ਪਾਰਟੀ ਜਿੱਤਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਇਹ ਚੋਣਾਂ ਦੋ ਵਾਰ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਮਤਦਾਨ ਸਵੇਰੇ 7 ਵਜੇ ਸ਼ੁਰੂ ਹੋਇਆ ਸੀ ਅਤੇ ਇਹ ਸਥਾਨਕ ਸਮੇਂ ਮੁਤਾਬਕ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੋ ਵਾਰ ਇਨ੍ਹਾਂ ਚੋਣਾਂ ਨੂੰ ਟਾਲਣਾ ਪਿਆ ਸੀ। 


ਸੰਸਦ ਦੇ 225 ਮੈਂਬਰਾਂ ਦੀ 5 ਸਾਲ ਲਈ ਮੁੜ ਚੋਣ ਹੋ ਰਹੀ ਹੈ। ਤਕਰੀਬਨ 1.6 ਕਰੋੜ ਲੋਕ 225 ਲੋਕਾਂ ਵਿਚੋਂ 196 ਦੇ ਮੁੜ ਚੋਣਾਂ ਕਰ ਰਹੇ ਹਨ। ਉੱਥੇ 29 ਹੋਰ ਸੰਸਦ ਮੈਂਬਰਾਂ ਦੀ ਚੋਣ ਪਾਰਟੀ ਵਲੋਂ ਹਾਸਲ ਕੀਤੀਆਂ ਵੋਟਾਂ ਮੁਤਾਬਕ ਬਣਨ ਵਾਲੀਆਂ ਰਾਸ਼ਟਰੀ ਸੂਚੀ ਨਾਲ ਹੋਵੇਗਾ।

ਪਹਿਲਾਂ ਇਹ ਚੋਣਾਂ 25 ਅਪ੍ਰੈਲ ਨੂੰ ਹੋਣ ਵਾਲਾ ਸੀ ਪਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਦੀ ਤਰੀਕ ਵਧਾ ਕੇ 20 ਜੂਨ ਕੀਤੀ ਗਈ। ਇਸ ਦੇ ਬਾਅਦ ਸਿਹਤ ਅਧਿਕਾਰੀਆਂ ਦੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਚੋਣ ਦੀ ਤਰੀਕ ਅੱਗੇ ਵਧਾ ਕੇ 5 ਅਗਸਤ ਕਰ ਦਿੱਤੀ ਗਈ।  


author

Lalita Mam

Content Editor

Related News