ਫਰਾਂਸ ਦੀ ਰਾਜਧਾਨੀ ਪੈਰਿਸ ਇਸ ਸਾਲ ਦੂਜੀ ਵਾਰ ''ਭਿਆਨਕ ਗਰਮੀ'' ਦੀ ਲਪੇਟ ''ਚ

Wednesday, Aug 03, 2022 - 05:00 PM (IST)

ਫਰਾਂਸ ਦੀ ਰਾਜਧਾਨੀ ਪੈਰਿਸ ਇਸ ਸਾਲ ਦੂਜੀ ਵਾਰ ''ਭਿਆਨਕ ਗਰਮੀ'' ਦੀ ਲਪੇਟ ''ਚ

ਪੈਰਿਸ (ਏਜੰਸੀ) : ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇਲਾਕੇ ਇਸ ਸਾਲ ਦੂਜੀ ਵਾਰ ਭਿਆਨਕ ਗਰਮੀ ਦੀ ਲਪੇਟ ਵਿੱਚ ਆ ਗਏ ਹਨ ਅਤੇ ਖੇਤਰੀ ਅਧਿਕਾਰੀਆਂ ਨੇ ਪਾਰਾ 36 ਡਿਗਰੀ ਸੈਲਸੀਅਸ ਤੱਕ ਵਧਣ ਕਾਰਨ ਲੋਕਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਲੇ-ਡੀ-ਫਰਾਂਸ ਪ੍ਰੀਫੈਕਚਰ ਦੇ ਅਧਿਕਾਰੀਆਂ ਨੇ ਟਵੀਟ ਕਰਕੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਗਰਮੀ ਦੇ ਮੱਦੇਨਜ਼ਰ ਕਾਫੀ ਪਾਣੀ ਪੀਣ ਦੀ ਸਲਾਹ ਦਿੱਤੀ ਹੈ। ਭਿਆਨਕ ਗਰਮੀ ਦੇ ਮੱਦੇਨਜ਼ਰ ਫਰਾਂਸ ਦੇ ਲਗਭਗ 27 ਵਿਭਾਗਾਂ ਨੂੰ 'ਆਰੇਂਜ ਅਲਰਟ' 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। 

ਜ਼ਿਕਰਯੋਗ ਹੈ ਕਿ ਫਰਾਂਸ ਦੀ ਪੂਰਬੀ ਮੁੱਖ ਭੂਮੀ ਭਿਆਨਕ ਗਰਮੀ ਦੀ ਲਪੇਟ 'ਚ ਹੈ ਅਤੇ ਦੱਖਣ ਦੇ ਕੁਝ ਇਲਾਕਿਆਂ 'ਚ ਤਾਪਮਾਨ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਫਰਾਂਸ ਦੇ ਕੁਝ ਇਲਾਕਿਆਂ 'ਚ ਬੁੱਧਵਾਰ ਨੂੰ ਗਰਮੀ ਆਪਣੇ ਸਿਖ਼ਰ 'ਤੇ ਪਹੁੰਚਣ ਦੀ ਸੰਭਾਵਨਾ ਹੈ। ਹਾਲਾਂਕਿ ਵੀਰਵਾਰ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਫ੍ਰੈਂਚ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ, ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਭਿਆਨਕ ਗਰਮੀ ਦੀ ਮਿਆਦ ਮੁਕਾਬਲਤਨ ਘੱਟ ਹੋਣੀ ਚਾਹੀਦੀ ਹੈ।
 


author

cherry

Content Editor

Related News