ਪੈਰਿਸ ਹਮਲਾ ਮਾਮਲੇ ਦੀ ਸੁਣਵਾਈ 5 ਫਰਵਰੀ ਤਕ ਟਲੀ
Monday, Dec 18, 2017 - 11:24 PM (IST)

ਬਰਸੇਲਸ— ਬੈਲਜੀਅਮ ਦੀ ਅਦਾਲਤ ਨੇ 2015 'ਚ ਪੈਰਿਸ ਹਮਲੇ ਦੇ ਮਾਮਲੇ 'ਚ ਸੁਣਵਾਈ 5 ਫਰਵਰੀ ਤਕ ਮੁਲਤਵੀ ਕਰ ਦਿੱਤੀ ਹੈ। ਬੈਲਜੀਅਮ ਦੀ ਇਕ ਨਿਊਜ਼ ਏਜੰਸੀ ਨੇ ਅੱਜ ਆਪਣੀ ਰਿਪੋਰਟ 'ਚ ਦੱਸਿਆ ਕਿ ਫ੍ਰਾਂਸੀਸੀ ਮੂਲ ਦੇ ਨਿਵਾਸੀ ਅਤੇ ਮੌਜੂਦਾ ਸਮੇਂ ਬਰਸੇਲਸ 'ਚ ਰਹਿ ਰਿਹਾ ਸਲਾਹ ਅਬਦੇਸਲਾਮ ਪੈਰਿਸ ਹਮਲੇ ਮਗਰੋਂ ਬੈਲਜੀਅਮ ਪਰਤ ਆਇਆ ਸੀ।
ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਵਲੋਂ ਅੰਜਾਮ ਦਿੱਤੇ ਗਏ ਇਨ੍ਹਾਂ ਹਮਲਿਆਂ 'ਚ 130 ਵਿਅਕਤੀਆਂ ਦੀ ਮੌਤ ਹੋ ਗਈ ਸੀ। ਰਿਪੋਰਟ ਅਨੁਸਾਰ ਅਬਦੇਸਲਾਮ ਨੂੰ ਕਈ ਮਹੀਨੇ ਫਰਾਰ ਰਹਿਣ ਮਗਰੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਦੇ ਚਾਰ ਦਿਨ ਮਗਰੋਂ 18 ਮਾਰਚ 2016 ਨੂੰ ਬਰਸੇਲਸ 'ਚ ਇਕ ਹੋਰ ਅੱਤਵਾਦੀ ਹਮਲਾ ਹੋ ਗਿਆ। ਬੈਲਜੀਅਮ ਮੀਡੀਆ ਅਨੁਸਾਰ ਅਬਦੇਸਲਾਮ ਸੋਮਵਾਰ ਨੂੰ ਅਦਾਲਤ 'ਚ ਹਾਜ਼ਰ ਨਹੀਂ ਹੋਇਆ। ਉਸ ਨੇ ਆਪਣੇ ਲਈ ਨਵਾਂ ਵਕੀਲ ਨਿਯੁਕਤ ਕੀਤਾ ਹੈ, ਜਿਸ ਨੇ ਮਾਮਲੇ ਦੀ ਤਿਆਰੀ ਲਈ ਅਦਾਲਤ ਕੋਲੋਂ ਹੋਰ ਸਮਾਂ ਮੰਗਿਆ ਹੈ। ਜਿਸ ਦੇ ਮਗਰੋਂ ਅਦਾਲਤ ਨੇ ਸੁਣਵਾਈ 5 ਫਰਵਰੀ ਤਕ ਲਈ ਟਾਲ ਦਿੱਤੀ ਹੈ।