ਗਰਭਵਤੀ ਪਤਨੀ ਦਾ ਅਲਟਰਾਸਾਊਂਡ ਕਰਵਾਉਣ ਗਏ ਵਿਅਕਤੀ ਦੇ ਉੱਡੇ ਹੋਸ਼, ਬੱਚੇ ਦੀ ਜਗ੍ਹਾ ਦਿਸੀ ਸਪੋਰਟਸ ਕਾਰ

Monday, Aug 08, 2022 - 09:40 AM (IST)

ਗਰਭਵਤੀ ਪਤਨੀ ਦਾ ਅਲਟਰਾਸਾਊਂਡ ਕਰਵਾਉਣ ਗਏ ਵਿਅਕਤੀ ਦੇ ਉੱਡੇ ਹੋਸ਼, ਬੱਚੇ ਦੀ ਜਗ੍ਹਾ ਦਿਸੀ ਸਪੋਰਟਸ ਕਾਰ

ਇੰਟਰਨੈਸ਼ਨਲ ਡੈਸਕ- ਅਜਿਹਾ ਲੱਗ ਰਿਹਾ ਹੈ ਕਿ ਅੱਜ-ਕੱਲ ਦੁਨੀਆ ’ਚ ਕੁਝ ਜ਼ਿਆਦਾ ਹੀ ਅਜੀਬ ਘਟਨਾਵਾਂ ਹੁੰਦੀਆਂ ਜਾ ਰਹੀਆਂ ਹਨ। ਆਮ ਤੌਰ ’ਤੇ ਜਦੋਂ ਵੀ ਕੋਈ ਜੋੜਾ ਕਲੀਨਿਕ ’ਚ ਅਲਟਰਾਸਾਊਂਡ ਕਰਵਾਉਣ ਲਈ ਡਾਕਟਰ ਕੋਲ ਜਾਂਦਾ ਹੈ, ਤਾਂ ਉਨ੍ਹਾਂ ਦੇ ਮਨ ਵਿਚ ਕੁਝ ਸਵਾਲ ਹੁੰਦੇ ਹਨ। ਉਨ੍ਹਾਂ ਦਾ ਹੋਣ ਵਾਲਾ ਬੱਚਾ ਪੇਟ ’ਚ ਕੀ ਕਰ ਰਿਹਾ ਹੋਵੇਗਾ, ਕਿਹੋ ਜਿਹਾ ਦਿਸਦਾ ਹੋਵੇਗਾ? ਪਰ ਤੁਸੀਂ ਸੋਚੋ ਕਿ ਤੁਸੀਂ ਆਪਣੀ ਪਤਨੀ ਨੂੰ ਲੈ ਕੇ ਡਾਕਟਰ ਕੋਲ ਜਾਂਦੇ ਹੋ ਅਤੇ ਉਹ ਕਹੇ ਕਿ ਮੁਬਾਰਕ ਹੋਵੇ, ਤੁਸੀਂ ਸਪੋਰਟਸ ਕਾਰ ਦੇ ਪਿਤਾ ਬਣਨ ਵਾਲੇ ਹੋ।

ਇਹ ਵੀ ਪੜ੍ਹੋ: ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ

ਉਸ ਸਮੇਂ ਤੁਹਾਡੀ ਹਾਲਤ ਸੱਚਮੁੱਚ ਦੇਖਣ ਵਾਲੀ ਹੋਵੇਗੀ। ਅਜਿਹਾ ਹੀ ਕੁਝ ਇਕ ਵਿਅਕਤੀ ਨਾਲ ਹੋਇਆ, ਜਦੋਂ ਉਹ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਕੇ ਗਿਆ। ਫੇਸਬੁੱਕ ’ਤੇ ਇਕ ਯੂਜ਼ਰ ਨੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ। ਜਦੋਂ ਉਹ ਆਪਣੀ ਗਰਭਵਤੀ ਪਤਨੀ ਦਾ ਚੈਕਅੱਪ ਕਰਵਾਉਣ ਲਈ ਡਾਕਟਰ ਕੋਲ ਗਿਆ ਤਾਂ ਅਲਟਰਾਸਾਊਂਡ ’ਚ ਪੇਟ ਦੇ ਅੰਦਰ ਸਪੋਰਟਸ ਕਾਰ ਵਰਗੀ ਸ਼ਕਲ ਦਿਖਾਈ ਦਿੱਤੀ। ਇਹ ਦੇਖ ਕੇ ਪਤੀ-ਪਤਨੀ ਦੋਵੇਂ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ 'ਚ ਦਾਖ਼ਲ ਹੋਣ ਸਮੇਂ 6 ਗੁਜਰਾਤੀ ਨੌਜਵਾਨ ਗ੍ਰਿਫ਼ਤਾਰ, 7 ਬੈਂਡ ਵਾਲਿਆਂ ਨਾਲ ਹੋਈ ਜੱਗੋਂ ਤੇਰ੍ਹਵੀਂ

ਜਦੋਂ ਪਤਾ ਲੱਗਾ ਕਿ ਪੇਟ ’ਚ ਕੋਈ ਕਾਰ ਨਹੀਂ ਹੈ, ਇਹ ਉਸ ਦਾ ਬੱਚਾ ਹੈ, ਬੱਸ ਉਸ ਦੀ ਸ਼ਕਲ ਇਸ ਸਮੇਂ ਕਾਰ ਵਰਗੀ ਲੱਗ ਰਹੀ ਹੈ, ਤਾਂ ਉਨ੍ਹਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਤਾਂ ਉਹ ਪਹਿਲਾਂ ਹੀ ਹੈਰਾਨ ਸਨ ਕਿ ਉਨ੍ਹਾਂ ਦੀ ਪਤਨੀ ਇੰਨੀ ਜਲਦੀ ਗਰਭਵਤੀ ਕਿਵੇਂ ਹੋ ਗਈ, ਜਦੋਂ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ਨੂੰ 6 ਮਹੀਨੇ ਹੀ ਹੋਏ ਹਨ ਅਤੇ ਹੁਣ ਪੇਟ ’ਚ ਸਪੋਰਟਸ ਕਾਰ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਤੁਰੰਤ ਅਲਟਰਾਸਾਊਂਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ, ਜਿਸ ’ਤੇ ਲੋਕਾਂ ਦੇ ਮਜ਼ਾਕੀਆ ਕੁਮੈਂਟ ਵੀ ਆਏ।

ਇਹ ਵੀ ਪੜ੍ਹੋ: ਬਲਾਚੌਰ ਦੇ ਨੌਜਵਾਨ ਲਖਵੀਰ ਸਿੰਘ ਬੈਂਸ ਦਾ ਕੈਨੇਡਾ 'ਚ ਕਤਲ


author

cherry

Content Editor

Related News