ਮਾਪਿਆਂ ਨੇ ਜਿਸ ਧੀ ਨੂੰ ਮਾਰੀ ਸੀ ਠੋਕਰ, ਅੱਜ ਓਹੀ ਕਰ ਰਹੀ ਹੈ ਉਨ੍ਹਾਂ ਦੀ ਭਾਲ

03/26/2018 3:47:17 PM

ਬੀਜਿੰਗ(ਬਿਊਰੋ)— ਚੀਨ ਦੀ ਇਕ ਸਾਬਕਾ ਅਧਿਆਪਿਕਾ ਨੂੰ ਉਸ ਦੇ ਮਾਤਾ-ਪਿਤਾ ਨੇ ਬਚਪਨ ਵਿਚ ਹੀ ਅਨਾਥ ਆਸ਼ਰਮ ਵਿਚ ਛੱਡ ਦਿੱਤਾ ਸੀ, ਕਿਉਂਕਿ ਉਸ ਦੀ ਰੀੜ੍ਹ ਦੀ ਹੱਡੀ ਵਿਚ ਪ੍ਰੇਸ਼ਾਨੀ ਸੀ। ਪਰ ਕਿਸਮਤ ਦੇਖੋ ਕਿ ਉਹ ਅਨਾਥ ਆਸ਼ਰਮ ਤੋਂ ਹੁੰਦੀ ਹੋਈ, ਅਮਰੀਕਾ ਤੱਕ ਪਹੁੰਚ ਗਈ। ਹਾਲਾਂਕਿ ਉਸ ਦੇ ਮਨ ਵਿਚ ਮਾਤਾ-ਪਿਤਾ ਨੂੰ ਮਿਲਣ ਦੀ ਚਾਹਤ ਹਮੇਸ਼ਾ ਬਣੀ ਰਹੀ। ਇੱਥੋਂ ਤੱਕ ਕਿ ਉਹ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਡਾਂਗ ਮਿਆਓਮਿਆਓ ਦੀ ਜ਼ਿੰਦਗੀ ਦੀ ਸ਼ੁਰੂਆਤ ਕਾਫੀ ਮੁਸ਼ਕਲਾਂ ਭਰੀ ਰਹੀ ਸੀ। ਉਸ ਨੂੰ ਸਕੋਲੀਓਸਿਸ ਨਾਂ ਦੀ ਬੀਮਾਰੀ ਸੀ, ਜਿਸ ਵਿਚ ਰੀੜ੍ਹ ਦੀ ਹੱਡੀ ਪ੍ਰਭਾਵਿਤ ਹੁੰਦੀ ਹੈ। ਇਕ ਅਮਰੀਕੀ ਜੋੜੇ ਦੀ ਸਪੋਂਸਰਸ਼ਿਪ ਵਿਚ ਉਸ ਨੂੰ ਇਕ ਅਮਰੀਕੀ ਕਾਲਜ ਵਿਚ ਅੱਗੇ ਦੀ ਪੜ੍ਹਾਈ ਕਰਨ ਦਾ ਮੌਕਾ ਮਿਲਿਆ। 12 ਸਾਲ ਤੱਕ ਸੰਯੁਕਤ ਰਾਜ ਅਮਰੀਕਾ ਵਿਚ ਪੜ੍ਹਾਈ ਅਤੇ ਕੰਮ ਕਰਨ ਤੋਂ ਬਾਅਦ ਡਾਂਗ ਨੇ ਕਿਹਾ ਕਿ ਹੁਣ ਸਮਾਂ ਹੈ, ਜਦੋਂ ਉਹ ਆਪਣੇ ਜੈਵਿਕ ਮਾਤਾ-ਪਿਤਾ ਦੀ ਭਾਲ ਕਰਨਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਚੀਨ ਦੇ ਹੈਨਾਨ ਸੂਬੇ ਦੇ ਲੁਓਯਾਂਗ ਦੇ ਇਕ ਅਨਾਥ ਆਸ਼ਰਮ ਵਿਚ ਉਸ ਦਾ ਪਾਲਣ-ਪੋਸ਼ਣ ਹੋਇਆ। ਇਸ ਸਮੇਂ ਅਮਰੀਕਾ ਦੇ ਸ਼ਹਿਰ ਸਿਟੇਟਲ ਵਿਚ ਰਹਿ ਰਹੀ ਡਾਂਗ ਨੇ ਕਿਹਾ ਕਿ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਮੈਂ ਇਸ ਦੁਨੀਆ ਵਿਚ ਕਿਵੇਂ ਆ ਗਈ। ਉਨ੍ਹਾਂ ਕਿਹਾ ਕਿ ਮੈਨੂੰ ਚਿੰਤਾ ਹੈ ਕਿ ਜੇਕਰ ਮੈਂ ਆਪਣੇ ਮਾਤਾ-ਪਿਤਾ ਦੀ ਹੁਣ ਭਾਲ ਨਾ ਕਰ ਸੀ ਤਾਂ ਕਦੋਂ ਕਰ ਸਕਾਂਗੀ। ਹੋਲੀ-ਹੋਲੀ ਉਹ ਸਾਰੇ ਲੋਕ ਮਰ ਜਾਣਗੇ, ਜਿਨ੍ਹਾਂ ਕੋਲ ਮੇਰੇ ਪਰਿਵਾਰ ਦੇ ਬਾਰੇ ਵਿਚ ਕੋਈ ਵੀ ਸੁਰਾਗ ਹੈ, ਕਿਉਂਕਿ ਮੈਨੂੰ 30 ਸਾਲ ਪਹਿਲਾਂ ਛੱਡਿਆ ਗਿਆ ਸੀ।
ਇਸ ਤਰ੍ਹਾਂ ਬਦਲੀ ਡਾਂਗ ਦੀ ਜ਼ਿੰਦਗੀ
ਦੱਸਿਆ ਜਾ ਰਿਹਾ ਹੈ ਕਿ ਸਾਲ 2001 ਤੱਕ ਡਾਂਗ ਦੇ ਅਨਾਥ ਆਸ਼ਰਮ ਤੋਂ ਬੱਚਿਆਂ ਨੂੰ ਗੋਦ ਲਿਆ ਜਾਂਦਾ ਰਿਹਾ ਸੀ ਪਰ ਉਸ ਦੀ ਸਰੀਰਕ ਸਥਿਤੀ ਕਾਰਨ ਉਸ ਨੂੰ ਕੋਈ ਵੀ ਗੋਦ ਲੈਣਾ ਨਹੀਂ ਚਾਹੁੰਦਾ ਸੀ। ਇਹ ਸਭ ਦੇਖ ਕੇ ਡਾਂਗ ਨੂੰ ਦੁੱਖ ਹੋਣ ਲੱਗਾ ਸੀ। ਹਾਲਾਂਕਿ ਉਦੋਂ ਇਕ ਅਮਰੀਕੀ ਜੋੜੇ ਨੇ ਉਸ ਦੀ ਹਾਲਤ ਨੂੰ ਦੇਖਦੇ ਹਏ ਉਸ ਦੀ ਸਰਜਰੀ ਕਰਾਉਣ ਦੀ ਪੇਸ਼ਕਸ਼ ਕੀਤੀ। ਨਾਨਜਿਆਂਗ ਦੇ ਪੂਰਬੀ ਸ਼ਹਿਰ ਦੇ ਵੱਡੇ ਹਸਪਤਾਲ ਵਿਚ ਡਾਂਗ ਦੀ ਸਰਜਰੀ ਕੀਤੀ ਗਈ ਅਤੇ ਸਾਲ 2005 ਵਿਚ ਉਸ ਨੂੰ ਅਮਰੀਕੀ ਜੋੜੇ ਦੀ ਵਜ੍ਹਾ ਨਾਲ ਅਮਰੀਕਾ ਵਿਚ ਪੜ੍ਹਨ ਲਈ ਸਕਾਲਰਸ਼ਿਪ ਮਿਲ ਸਕੀ। ਉਸ ਨੇ ਕਿਹਾ ਕਿ ਅੰਗ੍ਰੇਜੀ ਖਰਾਬ ਹੋਣ ਕਾਰਨ ਉਹ ਸ਼ੁਰੂ ਵਿਚ ਅਮਰੀਕਾ ਜਾਣ ਵਿਚ ਕਤਰਾ ਰਹੀ ਸੀ ਪਰ ਬਾਅਦ ਵਿਚ ਰਿਸਕ ਲੈਣ ਦਾ ਫੈਸਲਾ ਕੀਤਾ ਅਤੇ ਇਸ ਤੋਂ ਬਾਅਦ ਜ਼ਿੰਦਗੀ ਬਦਲ ਗਈ।


Related News