ਅੱਜ ਮਨਾਂ ਰਹੀ ਹੈ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਆਪਣਾ ਜਨਮਦਿਨ

06/09/2024 4:07:03 PM

ਨਵੀਂ ਦਿੱਲੀ- ਬਾਲੀਵੁੱਡ ਦੀ ਅਦਾਕਾਰਾ ਅਮੀਸ਼ਾ ਪਟੇਲ ਅੱਜ ਆਪਣਾ 49 ਸਾਲਾਂ ਜਨਮਦਿਨ ਮਨਾ ਰਹੀ ਹੈ। ਇਸ ਅਦਾਕਾਰਾ ਨੇ ਆਪਣੀ ਪਹਿਲੀ ਫ਼ਿਲਮ ਨਾਲ ਹੀ ਹਲਚਲ ਮਚਾ ਦਿੱਤੀ ਸੀ। 

PunjabKesari
ਅਦਾਕਾਰਾ ਨੇ ਰਾਕੇਸ਼ ਰੋਸ਼ਨ ਦੀ ਫ਼ਿਲਮ  'ਕਹੋ ਨਾ ਪਿਆਰ ਹੈ ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮੀਸ਼ਾ ਨੇ ਆਪਣੇ ਕਰੀਅਰ 'ਚ ਹਿੱਟ ਤੋਂ ਜ਼ਿਆਦਾ ਫਲਾਪ ਫਿਲਮਾਂ 'ਚ ਕੰਮ ਕੀਤਾ ਹੈ। ਪਹਿਲੀ ਫਿਲਮ 'ਕਹੋ ਨਾ ਪਿਆਰ ਹੈ ' ਰਿਤਿਕ ਰੋਸ਼ਨ ਨਾਲ ਅਦਾਕਾਰਾ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਰਿਤਿਕ ਨੇ ਵੀ ਇਸ ਫ਼ਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮੀਸ਼ਾ ਨੇ ਆਪਣੇ ਕਰੀਅਰ 'ਚ ਇੱਕ ਸੁਪਰ ਬਲਾਕਬਸਟਰ ਅਤੇ ਇੱਕ ਆਲ ਟਾਈਮ ਬਲਾਕਬਸਟਰ ਫ਼ਿਲਮ 'ਚ ਕੰਮ ਕੀਤਾ ਹੈ।ਸੰਨੀ ਦਿਓਲ ਨਾਲ ਉਨ੍ਹਾਂ ਦੀਆਂ ਦੋਵੇਂ ਫਿਲਮਾਂ 'ਗਦਰ' ਅਤੇ 'ਗਦਰ 2' ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।

PunjabKesari

ਉਸ ਨੇ ਇਸ ਫਿਲਮ 'ਚ ਸਕੀਨਾ ਦੀ ਭੂਮਿਕਾ ਨਿਭਾ ਕੇ ਆਪਣਾ ਗੁਆਚਿਆ ਸਟਾਰਡਮ ਮੁੜ ਹਾਸਲ ਕੀਤਾ। ਇੰਨਾ ਹੀ ਨਹੀਂ ਅਮੀਸ਼ਾ ਨੇ ਆਪਣੇ ਕਰੀਅਰ 'ਚ ਕਈ ਬਲਾਕਬਸਟਰ ਫ਼ਿਲਮਾਂ ਨੂੰ ਵੀ ਠੁਕਰਾ ਦਿੱਤਾ ਹੈ।

PunjabKesari

ਦੱਸ ਦਈਏ ਕਿ ਅਮੀਸ਼ਾ ਪਟੇਲ ਨੇ ਸ਼ਾਹਰੁਖ ਖਾਨ ਦੀ ਫ਼ਿਲਮ 'ਚਲਤੇ ਚਲਤੇ' ਦਾ ਆਫਰ ਵੀ ਠੁਕਰਾ ਦਿੱਤਾ ਸੀ। ਇਸ ਤੋਂ ਇਲਾਵਾ ਉਸ ਨੇ ਸੰਜੇ ਦੱਤ ਦੀ ਬਲਾਕਬਸਟਰ ਫ਼ਿਲਮ 'ਮੁੰਨਾ ਭਾਈ' ਅਤੇ ਸਲਮਾਨ ਖਾਨ ਨਾਲ 'ਤੇਰੇ ਨਾਮ' ਫ਼ਿਲਮ ਨੂੰ ਵੀ ਠੁਕਰਾ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ 49 ਸਾਲ ਦੀ ਉਮਰ ਵਿੱਚ ਵੀ ਅਮੀਸ਼ਾ ਪਟੇਲ ਅੱਜ ਵੀ ਸਿੰਗਲ ਹੈ। ਪਿਛਲੇ ਸਾਲ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ 'ਗਦਰ 2' ਨੇ ਵੀ ਹਲਚਲ ਮਚਾ ਦਿੱਤੀ ਸੀ।


Harinder Kaur

Content Editor

Related News