ਪਰਾਗਵੇ ਦੀ ਜੇਲ ''ਚ ਦੰਗਿਆਂ ਕਾਰਨ 10 ਕੈਦੀਆਂ ਦੀ ਮੌਤ

06/17/2019 9:06:42 AM

ਐਸਨਸਿਓਨ— ਪਰਾਗਵੇ ਦੀ ਇਕ ਜੇਲ 'ਚ ਦੋ ਖਤਰਨਾਕ ਗੁੱਟਾਂ ਵਿਚਾਲੇ ਦੰਗੇ ਹੋ ਗਏ, ਜਿਸ ਕਾਰਨ 10 ਕੈਦੀਆਂ ਦੀ ਮੌਤ ਹੋ ਗਈ ਅਤੇ ਹੋਰ 10 ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਵਲੋਂ ਇਹ ਜਾਣਕਾਰੀ ਦਿੱਤੀ ਗਈ। ਗ੍ਰਹਿ ਮੰਤਰੀ ਜੁਆਨ ਵਿਲਾਮੇਅਰ ਨੇ ਐਤਵਾਰ ਨੂੰ ਦੱਸਿਆ ਕਿ ਰਾਜਧਾਨੀ ਤੋਂ ਤਕਰੀਬਨ 400 ਕਿਲੋਮੀਟਰ ਉੱਤਰ-ਪੂਰਬ 'ਚ ਸਾਨ ਪੇਡਰੋ ਦੇ ਯਕੂਆਮਾਂਡਿਊ ਦੀ ਜੇਲ 'ਚ ਦੋ ਅਪਰਾਧਕ ਸੰਗਠਨਾਂ ਵਿਚਕਾਰ ਝੜਪ ਹੋ ਗਈ।

ਵਿਲਾਮੇਅਰ ਨੇ ਕਿਹਾ ਕਿ ਸਾਰੇ ਮ੍ਰਿਤਕ ਨਾਰਕੋ ਸਮੂਹ ਦੇ ਹਨ। ਦੰਗਿਆਂ 'ਚ ਸ਼ਾਮਲ ਇਕ ਸੰਗਠਨ ਮੂਲ ਰੂਪ ਤੋਂ ਬ੍ਰਾਜ਼ੀਲ ਦੇ ਸਾਓ ਪਾਓਲੋ ਦਾ ਹੈ ਜਦਕਿ ਦੂਜਾ ਦੋਹਾਂ ਦੇਸ਼ਾਂ ਦੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ 'ਚੋਂ 5 ਦੇ ਸਿਰ ਧੜ ਤੋਂ ਵੱਖ ਕਰ ਦਿੱਤੇ ਗਏ ਅਤੇ 3 ਨੂੰ ਸਾੜ ਦਿੱਤਾ ਗਿਆ। ਲਾਤਿਨ ਅਮਰੀਕੀ ਦੇਸ਼ਾਂ 'ਚ ਜੇਲ 'ਚ ਖਤਰਨਾਕ ਦੰਗਿਆਂ ਦੀ ਕੜੀ 'ਚ ਇਹ ਤਾਜਾ ਹਮਲਾ ਹੈ। ਬ੍ਰਾਜ਼ੀਲ 'ਚ ਪਿਛਲੇ ਮਹੀਨੇ ਦੰਗੇ 'ਚ 40 ਲੋਕ ਮਾਰੇ ਗਏ ਸਨ।


Related News