ਪਾਪੂਆ ਨਿਊ ਗਿਨੀ 'ਚ ਹਥਿਆਰਬੰਦ ਲੋਕਾਂ ਨੇ ਜਹਾਜ਼ ਅਗਵਾ ਕਰ ਸਮਾਨ ਕੀਤਾ ਚੋਰੀ

Tuesday, Nov 26, 2019 - 02:37 PM (IST)

ਪਾਪੂਆ ਨਿਊ ਗਿਨੀ 'ਚ ਹਥਿਆਰਬੰਦ ਲੋਕਾਂ ਨੇ ਜਹਾਜ਼ ਅਗਵਾ ਕਰ ਸਮਾਨ ਕੀਤਾ ਚੋਰੀ

ਕੋਕੋਪੋ (ਭਾਸ਼ਾ): ਪਾਪੂਆ ਨਿਊ ਗਿਨੀ ਵਿਚ ਇਕ ਚਾਰਟਰ ਏਅਰਲਾਈਨ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦੇ ਇਕ ਜਹਾਜ਼ ਨੂੰ ਅਗਵਾ ਕਰ ਲਿਆ। ਫਿਰ ਉਨ੍ਹਾਂ ਨੇ ਇਕ ਉਜਾੜ ਹਵਾਈ ਪੱਟੀ 'ਤੇ ਲਿਜਾਣ ਦਾ ਦਬਾਅ ਬਣਾਇਆ ਅਤੇ ਉੱਥੇ ਜਾ ਕੇ ਜਹਾਜ਼ ਵਿਚ ਰੱਖਿਆ ਸਾਮਾਨ ਚੋਰੀ ਕਰ ਕੇ ਭੱਜ ਗਏ। ਟ੍ਰੌਪੀਕੇਅਰ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਜਹਾਜ਼ ਜਦੋਂ ਨਿਊ ਬ੍ਰਿਟੇਨ ਦੇ ਟਾਪੂ ਗਾਸਮਾਤਾ ਵਿਚ ਈਂਧਣ ਭਰਵਾ ਰਿਹਾ ਸੀ, ਉਦੋਂ 8 ਹਥਿਆਰਬੰਦ ਲੋਕ ਉੱਥੇ ਆਏ ਅਤੇ ਉਨ੍ਹਾਂ ਨੇ ਪਾਇਲਟ ਨੂੰ ਜਹਾਜ਼ ਉਡਾਉਣ ਲਈ ਮਜਬੂਰ ਕੀਤਾ। 

ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਵਿਚ ਕੋਈ ਯਾਤਰੀ ਸਵਾਰ ਨਹੀਂ ਸੀ। ਮੈਥਿਊ ਬਰੁਟਨਾਲ ਨੇ ਦੱਸਿਆ,''ਹਵਾਈ ਪੱਟੀ 'ਤੇ ਪਹੁੰਚਣ ਦੇ ਬਾਅਦ ਹਥਿਆਰਬੰਦ ਲੋਕਾਂ ਨੇ ਸਾਮਾਨ ਅਤੇ ਜਹਾਜ਼ ਵਿਚ ਰੱਖਿਆ ਮਾਲ ਚੋਰੀ ਕਰ ਲਿਆ ਅਤੇ ਉੱਥੋਂ ਭੱਜ ਗਏ।'' ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਜਹਾਜ਼ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ।'' ਰੋਇਲ ਪਾਪੂਆ ਨਿਊ ਗਿਨੀ ਕਾਂਸਟੇਬੁਲਰੀ ਨੇ ਪੁਸ਼ਟੀ ਕੀਤੀ ਕਿ ਹੁਣ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ।


author

Vandana

Content Editor

Related News