ਪਾਪੂਆ ਨਿਊ ਗਿੰਨੀ ''ਚ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਸਕੇਲ ''ਤੇ ਤੀਬਰਤਾ 7.2
Friday, Jul 17, 2020 - 06:09 PM (IST)

ਪੋਰਟ ਮੋਰੇਸਬੀ (ਭਾਸ਼ਾ): ਦੱਖਣ-ਪੂਰਬ ਏਸ਼ੀਆ ਦੇ ਛੋਟੇ ਜਿਹੇ ਦੇਸ਼ ਪਾਪੂਆ ਨਿਊ ਗਿੰਨੀ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫੌਰ ਸੀਸਮੋਲੌਜੀ ਦੇ ਮੁਤਾਬਕ ਭੂਚਾਲ ਦੇ ਝਟਕੇ ਸ਼ੁੱਕਰਵਾਰ ਸਵੇਰੇ 8:20 ਵਜੇ ਮਹਿਸੂਸ ਕੀਤੇ ਗਏ। ਸੈਂਟਰ ਦੇ ਮੁਤਬਕ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 7.2 ਰਹੀ।
An earthquake of magnitude 7.2 struck 174km North North-East (NNE) of Port Moresby, Papua New Guinea at 8:20 am today: National Centre for Seismology (NCS)
— ANI (@ANI) July 17, 2020
ਉੱਥੇ ਦੱਸਿਆ ਗਿਆ ਹੈ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਪੋਰਟ ਮੋਰੇਸਬੀ ਤੋਂ 174 ਕਿਲੋਮੀਟਰ ਉੱਤਰ-ਪੂਰਬ ਵਿਚ ਸੀ। ਭਾਵੇਂਕਿ ਭੂਚਾਲ ਦੇ ਝਟਕਿਆਂ ਨਾਲ ਹੋਏ ਨੁਕਸਾਨ ਦੇ ਬਾਰੇ ਵਿਚ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਇੱਥੇ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਪੂਆ ਨਿਊ ਗਿੰਨੀ ਵਿਚ ਇੰਨੀ ਜ਼ਿਆਦਾ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਵੀ ਇੰਨੀ ਹੀ ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ ਸਨ।