ਪਾਪੂਆ ਨਿਊ ਗਿਨੀ ਦਾ ਪੈਟਰੋਲੀਅਮ ਮੰਤਰੀ ਗ੍ਰਿਫ਼ਤਾਰ; ਔਰਤ ਨਾਲ ਕੁੱਟਮਾਰ ਕਰਨ ਦਾ ਦੋਸ਼

Sunday, Jul 07, 2024 - 10:36 AM (IST)

ਪਾਪੂਆ ਨਿਊ ਗਿਨੀ ਦਾ ਪੈਟਰੋਲੀਅਮ ਮੰਤਰੀ ਗ੍ਰਿਫ਼ਤਾਰ; ਔਰਤ ਨਾਲ ਕੁੱਟਮਾਰ ਕਰਨ ਦਾ ਦੋਸ਼

ਇੰਟਰਨੈਸ਼ਨਲ ਡੈਸਕ- ਸਿਡਨੀ ਪੁਲਸ ਨੇ ਪਾਪੂਆ ਨਿਊ ਗਿਨੀ ਸਰਕਾਰ ਦੇ ਪੈਟਰੋਲੀਅਮ ਮੰਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ 'ਤੇ ਘਰੇਲੂ ਝਗੜੇ ਦਾ ਦੋਸ਼ ਸੀ। ਹਾਲਾਂਕਿ ਉਸ ਨੂੰ ਜ਼ਮਾਨਤ ਮਿਲ ਗਈ ਹੈ, ਪਰ ਉਸ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਪਾਪੂਆ ਨਿਊ ਗਿਨੀ ਦੇ ਪੈਟਰੋਲੀਅਮ ਮੰਤਰੀ ਜਿੰਮੀ ਮਾਲਾਡੀਨਾ ਨੂੰ ਬੌਂਡੀ ਵਿੱਚ ਘਰੇਲੂ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਦਰਅਸਲ ਕਰੀਬ 10 ਵਜੇ ਪੁਲਸ ਨੂੰ ਬੌਂਦੀ ਦੇ ਇੰਪੀਰੀਅਲ ਐਵੇਨਿਊ 'ਤੇ ਇਕ ਪਤੇ 'ਤੇ ਬੁਲਾਇਆ ਗਿਆ ਸੀ। ਇੱਥੇ ਪੁਲਸ ਨੂੰ 31 ਸਾਲਾ ਔਰਤ ਮਿਲੀ ਜਿਸ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਪੁਲਸ ਨੂੰ ਦੱਸਿਆ ਗਿਆ ਕਿ 58 ਸਾਲਾ ਵਿਅਕਤੀ ਕਿਸੇ ਜਾਣ-ਪਛਾਣ ਵਾਲੇ ਨਾਲ ਲੜਾਈ ਤੋਂ ਬਾਅਦ ਆਇਆ ਸੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਵੇਵਰਲੇ ਥਾਣੇ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਮਾਲਾਡੀਨਾ 'ਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਮੁਕੱਦਮਾ ਚਲਾਇਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਇੱਕ ਜਾਂ ਦੋ ਦਿਨਾਂ 'ਚ ਚੋਣ ਮੁਕਾਬਲੇ 'ਚ ਬਣੇ ਰਹਿਣ ਸਬੰਧੀ ਕਰਨਗੇ ਫ਼ੈਸਲਾ

ਆਸਟ੍ਰੇਲੀਅਨ ਪੁਲਸ ਦਾ ਕਹਿਣਾ ਹੈ ਕਿ ਕੁਦਰਤੀ ਗੈਸ ਪ੍ਰੋਜੈਕਟ 'ਤੇ ਚੱਲ ਰਹੀ ਅੰਤਰਰਾਸ਼ਟਰੀ ਗੱਲਬਾਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਿੰਮੀ ਮਾਲਾਡੀਨਾ ਨੂੰ ਸ਼ਨੀਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਉੱਥੇ ਮਾਲਾਡੀਨਾ ਨੇ ਦੱਸਿਆ ਕਿ ਉਹ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਉਹ ਇਸ ਸਥਿਤੀ ਦੀ ਗੰਭੀਰਤਾ ਅਤੇ ਚਿੰਤਾਵਾਂ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇੱਕ ਜਨਤਕ ਸੇਵਕ ਹਾਂ ਅਤੇ ਵਿਅਕਤੀਗਤ ਅਤੇ ਪੇਸ਼ੇਵਰ ਤੌਰ 'ਤੇ ਆਚਰਣ ਦੇ ਮਾਪਦੰਡਾਂ ਦੀ ਪਾਲਣਾ ਕਰਦਾ ਹਾਂ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਹਿੰਸਾ ਕਿਸੇ ਵੀ ਰੂਪ ਵਿਚ ਸਵੀਕਾਰ ਨਹੀਂ ਹੈ, ਮੈਂ ਇਸ ਸਥਿਤੀ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ। ਦੱਸ ਦਈਏ ਕਿ ਮਾਲਾਡੀਨਾ ਨੂੰ ਫਿਲਹਾਲ ਜ਼ਮਾਨਤ ਮਿਲ ਗਈ ਹੈ ਪਰ ਉਸ ਨੇ ਵੀਰਵਾਰ ਨੂੰ ਅਦਾਲਤ 'ਚ ਪੇਸ਼ ਹੋਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News