ਖਾਲਿਸਤਾਨੀ ਅੱਤਵਾਦੀ ਪੰਨੂ ਦੀ ਧਮਕੀ: ਗਣਤੰਤਰ ਦਿਵਸ ’ਤੇ ਸਕੂਲਾਂ ਤੇ CM ਮਾਨ ਦੇ ਪ੍ਰੋਗਰਾਮ ’ਚ ਕਰਾਂਗੇ ਧਮਾਕੇ
Thursday, Jan 22, 2026 - 07:48 AM (IST)
ਟਾਂਡਾ ਉੜਮੁੜ (ਪੰਡਿਤ) - ਵਿਦੇਸ਼ ਬੈਠੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਵੱਲੋਂ ਰੇਲਵੇ ਟ੍ਰੈਕ ’ਤੇ ਖਾਲਿਸਤਾਨੀ ਝੰਡਾ ਲਾਉਣ ਦੀ ਵਾਇਰਲ ਵੀਡੀਓ ਅਤੇ ਗਣਤੰਤਰ ਦਿਵਸ ’ਤੇ ਹੁਸ਼ਿਆਰਪੁਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ’ਤੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ। ਇਸ ਧਮਕੀ ਤੋਂ ਬਾਅਦ ਇੰਟੈਲੀਜੈਂਸ, ਜੀ. ਆਰ. ਪੀ., ਆਰ. ਪੀ. ਐੱਫ. ਅਤੇ ਪੰਜਾਬ ਪੁਲਸ ਦੀਆਂ ਟੀਮਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! ਹੋਲੀ 'ਤੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ, ਦਿੱਲੀ ਸਰਕਾਰ ਦਾ ਵੱਡਾ ਐਲਾਨ
ਇਸ ਦੌਰਾਨ ਬੁੱਧਵਾਰ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਇਲਾਕੇ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈ-ਮੇਲ ਮਿਲੀਆਂ, ਜਿਨ੍ਹਾਂ ਵਿਚ ਲਿਖਿਆ ਸੀ, ‘ਪੰਜਾਬ ਹੁਣ ਖਾਲਿਸਤਾਨ ਵੱਲ ਵਧ ਰਿਹਾ ਹੈ। 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਿਸ਼ਾਨੇ ’ਤੇ ਦੁਪਹਿਰ 2 ਵਜ ਕੇ 11 ਮਿੰਟ ’ਤੇ ਸਕੂਲਾਂ ਵਿਚ ਧਮਾਕੇ ਹੋਣਗੇ, ਆਪਣੇ ਬੱਚਿਆਂ ਨੂੰ ਬਚਾਅ ਲਓ।’ ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਧਮਾਕਾ ਹੋਵੇਗਾ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ 'ਚ ਭੁੱਲ ਕੇ ਵੀ ਨਾ ਜਾਣ ਇਹ ਲੋਕ, ਨਹੀਂ ਤਾਂ...
ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ ਇਸ ਬਾਰੇ ਪੁਲਸ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਹੈ। ਜਦੋਂ ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨਾਲ ਪੰਨੂ ਦੀ ਇਸ ਵੀਡੀਓ ਅਤੇ ਧਮਕੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਵੈਰੀਫਾਈਡ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਏਜੰਸੀਆਂ ਨਾਲ ਮਿਲ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗਣਤੰਤਰ ਦਿਵਸ ਦਾ ਸਮਾਗਮ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਵਿਚ ਹੋਵੇਗਾ।
ਇਹ ਵੀ ਪੜ੍ਹੋ : ਟੋਲ ਪਲਾਜ਼ਿਆਂ 'ਤੇ ਰੁਕਣ ਦਾ ਝੰਜਟ ਖ਼ਤਮ! ਇਸ ਸੂਬੇ 'ਚ ਹੁਣ ਚੱਲਦੀਆਂ ਗੱਡੀਆਂ ਦਾ ਕੱਟਿਆ ਜਾਵੇਗਾ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
