ਪੰਨੂੰ ਆਪਣੇ ਸਾਥੀ ਦੀ ਮੌਤ ''ਤੇ ਆਪਣੀ ਮੌਤ ਦੇ ਡਰ ਕਾਰਨ ਹੰਝੂ ਵਹਾਉਣ ਵੀ ਨਾ ਪਹੁੰਚਿਆ
Monday, Jun 26, 2023 - 12:05 PM (IST)
ਵੈਨਕੂਵਰ (ਏਜੰਸੀ)- ਸਿੱਖ ਫਾਰ ਜਸਟਿਸ ਜੋ ਭਾਰਤ ਤੋਂ ਪੰਜਾਬ ਨੂੰ ਤੋੜ ਵੱਖਰੇ ਰਾਜ ਦੀ ਗੱਲ ਕਰਦਾ ਹੈ, ਦਾ ਲੀਗਲ ਐਡਵੋਕੇਟ ਗੁਰਪਤਵੰਤ ਸਿੰਘ ਪੰਨੂੰ ਕੈਨੇਡਾ ਵਿੱਚ ਕਤਲ ਹੋਏ ਆਪਣੇ ਸਾਥੀ ਹਰਦੀਪ ਸਿੰਘ ਨਿੱਝਰ ਦੀ ਅੰਤਿਮ ਅਰਦਾਸ ਵਿੱਚ ਡਰਦਾ ਸਾਮਿਲ ਨਹੀਂ ਹੋਇਆ। ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਕੋਈ ਉਸ ਦਾ ਵੀ ਖ਼ਾਤਮਾ ਨਾ ਕਰ ਦੇਵੇ। ਸੈਂਕੜੇ ਮੁੰਡਿਆਂ ਨੂੰ ਭਾਰਤ ਖ਼ਿਲਾਫ਼ ਰੁਪਏ ਦੇ ਲਾਲਚ ਦੇ ਕੇ ਤੋਰਨ ਵਾਲਾ ਖ਼ੁਦ ਪਿਛਲੇ ਇੱਕ ਹਫ਼ਤੇ ਤੋਂ ਡਰਿਆ ਬੈਠਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਸਿੱਖਾਂ ਨੇ 'ਸਿੱਖ ਧਰਮ' ਨੂੰ ਸਕੂਲੀ ਪਾਠਕ੍ਰਮ 'ਚ ਸ਼ਾਮਲ ਕਰਵਾਉਣ ਲਈ ਕੀਤੀ ਪਹਿਲ
ਸਿੱਖ ਫ਼ਾਰ ਜਸਟਿਸ ਦੇ ਬਹੁਤੇ ਮੈਂਬਰ ਵੈਨਕੂਵਰ ਵਿੱਚ ਤਿਰੰਗੇ ਦਾ ਅਪਮਾਨ ਕਰਦੇ ਵੇਖੇ ਗਏ ਜੋ ਇੰਗਲੈਂਡ ਤੋਂ ਕੈਨੇਡਾ ਗਏ। ਭਾਰਤ ਸਰਕਾਰ ਵੱਲੋਂ ਇੰਗਲੈਂਡ ਤੋਂ ਕੈਨੇਡਾ ਜਾ ਕੇ ਭਾਰਤੀ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਵਿਅਕਤੀ ਖ਼ਿਲਾਫ਼ ਆਪਣਾ ਸਖ਼ਤ ਰੋਹ ਜਤਾਇਆ ਗਿਆ ਤੇ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਅਨਸਰਾਂ ਨੂੰ ਕੈਨੇਡੀਅਨ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾ ਸਕੇ। ਜ਼ਿਕਰਯੋਗ ਹੈ ਕਿ ਹਰਦੀਪ ਨਿੱਝਰ ਨੂੰ ਦੋ ਵਿਅਕਤੀਆਂ ਵੱਲੋਂ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਦੇ ਕਾਰ ਪਾਰਕ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।