ਗਵਾਦਰ ''ਚ BLA ਨੇ ਕੀਤਾ ਆਤਮਘਾਤੀ ਹਮਲਾ ! 30 ਪਾਕਿਸਤਾਨੀ ਸੁਰੱਖਿਆ ਕਰਮਚਾਰੀ ਢੇਰ

Sunday, Jul 05, 2026 - 10:15 AM (IST)

ਗਵਾਦਰ ''ਚ BLA ਨੇ ਕੀਤਾ ਆਤਮਘਾਤੀ ਹਮਲਾ ! 30 ਪਾਕਿਸਤਾਨੀ ਸੁਰੱਖਿਆ ਕਰਮਚਾਰੀ ਢੇਰ

ਗੁਰਦਾਸਪੁਰ/ਗਵਾਦਰ, 4 ਜੁਲਾਈ (ਵਿਨੋਦ)- ਪਾਕਿਸਤਾਨ ਸਰਕਾਰ ਵੱਲੋਂ ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਗਵਾਦਰ ’ਚ ਜਿਵਾਨੀ ਦੇ ਪਨਵਾਨ ਇਲਾਕੇ ’ਚ ਪਾਕਿਸਤਾਨੀ ਕੋਸਟ ਗਾਰਡ ਕੈਂਪ ’ਤੇ ਹੋਏ ਸੁਸਾਈਡ ਕਮਾਂਡੋ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬਲੋਚਿਸਤਾਨ ਪੋਸਟ ਦੀ ਇਕ ਰਿਪੋਰਟ ਅਨੁਸਾਰ, ਵੱਖਵਾਦੀ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਹਮਲੇ ’ਚ 30 ਤੋਂ ਵੱਧ ਪਾਕਿਸਤਾਨੀ ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਹਨ।

ਗਰੁੱਪ ਨੇ ਦਾਅਵਾ ਕੀਤਾ ਕਿ ਅਤਾਉੱਲਾਹ ਬਲੋਚ ਉਰਫ਼ ਅਜਮਲ ਨਾਂ ਦੇ ਇਕ ਆਤਮਘਾਤੀ ਹਮਲਾਵਰ ਨੇ ਸੁਰੱਖਿਆ ਵਾਲੇ ਕੋਸਟ ਗਾਰਡ ਕੈਂਪ ’ਚ ਟਰੱਕ ਵਾੜ ਦਿੱਤਾ, ਜਿਸ ਨਾਲ ਇਕ ਵੱਡਾ ਧਮਾਕਾ ਹੋਇਆ। ਇਸ ਧਮਾਕੇ ਦੀ ਵਜ੍ਹਾ ਕਰ ਕੇ ਕੈਂਪ ਪੂਰੀ ਤਰ੍ਹਾਂ ਮਲਬੇ ਵਿਚ ਬਦਲ ਗਿਆ। ਗਰੁੱਪ ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਬਚੇ ਹੋਏ ਕੋਸਟ ਗਾਰਡ ਦੇ ਲੋਕਾਂ ਨਾਲ ਮੁਕਾਬਲਾ ਕੀਤਾ ਅਤੇ ਆਪ੍ਰੇਸ਼ਨ ਦੌਰਾਨ 30 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ- ਇਕ ਹਫ਼ਤੇ 'ਚ 2,000 ਮੌਤਾਂ ! ਜਾਨ ਕੱਢਣ ਲੱਗੀ ਗਰਮੀ, 'ਤੰਦੂਰ' ਵਾਂਗ ਤਪ ਗਿਆ ਪੂਰਾ ਯੂਰਪ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News