ਇਮਰਾਨ ਨਹੀਂ, ਵਿਦੇਸ਼ਾਂ ’ਚ ਬੈਠੇ ਪਾਕਿਸਤਾਨੀ ‘ਚਲਾ’ ਰਹੇ ਹਨ ਦੇਸ਼, ਇਕ ਸਾਲ ’ਚ ਭੇਜੇ ਕਈ ਬਿਲੀਅਨ ਡਾਲਰ

Thursday, Jul 15, 2021 - 12:08 PM (IST)

ਇਮਰਾਨ ਨਹੀਂ, ਵਿਦੇਸ਼ਾਂ ’ਚ ਬੈਠੇ ਪਾਕਿਸਤਾਨੀ ‘ਚਲਾ’ ਰਹੇ ਹਨ ਦੇਸ਼, ਇਕ ਸਾਲ ’ਚ ਭੇਜੇ ਕਈ ਬਿਲੀਅਨ ਡਾਲਰ

ਇਸਲਾਮਾਬਾਦ - ਪਾਕਿਸਤਾਨ ਬੁਰੀ ਤਰ੍ਹਾਂ ਕਰਜ਼ੇ ਦੇ ਜਾਲ ਵਿਚ ਫਸਿਆ ਹੋਇਆ ਹੈ। ਉਥੇ ਹੀ ਵਿਦੇਸ਼ਾਂ ਤੋਂ ਆ ਰਹੀ ਮਦਦ ਤੋਂ ਲੱਗਦਾ ਹੈ ਕਿ ਦੇਸ਼ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨਹੀਂ ਸਗੋਂ ਵਿਦੇਸ਼ਾਂ ’ਚ ਬੈਠੇ ਪਾਕਿਸਤਾਨੀ ਚਲਾ ਰਹੇ ਹਨ, ਕਿਉਂਕਿ ਵਿਦੇਸ਼ੀ ਪਾਕਿਸਤਾਨੀਆਂ ਨੇ 2020-21 ਦੌਰਾਨ ਰਿਕਾਰਡ 29.4 ਬਿਲੀਅਨ ਡਾਲਰ ਭਾਵ ਲਗਭਗ 46,89,30,00,00,000 ਰੁਪਏ ਪਾਕਿਸਤਾਨ ਨੂੰ ਭੇਜੇ। ਇਨ੍ਹਾਂ ਪੈਸਿਆਂ ਨਾਲ ਪਾਕਿਸਤਾਨ ਨੇ ਆਪਣੇ ਵਪਾਰ ਘਾਟੇ ਨੂੰ ਪੂਰਾ ਕੀਤਾ। ਪਾਕਿਸਤਾਨ ਦੇ ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਜੂਨ ਵਿਚ 2.7 ਬਿਲੀਅਨ ਡਾਲਰ ਪੈਸਾ ਆਇਆ। ਇਸ ਵਿਚ ਪਿਛਲੇ ਸਾਲ ਨਾਲੋਂ 9 ਫ਼ੀਸਦੀ ਦਾ ਵਾਧਾ ਵੇਖਿਆ ਗਿਆ। ਲਗਾਤਾਰ 13 ਮਹੀਨਿਆਂ ਤੋਂ ਹਰ ਮਹੀਨੇ 2 ਬਿਲੀਅਨ ਡਾਲਰ ਤੋਂ ਵਧ ਦੀ ਰਕਮ ਨੂੰ ਵਿਦੇਸ਼ਾਂ ਤੋਂ ਪਾਕਿਸਤਾਨ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜੁਪੀਟਰ ਦੇ ਚੰਦ ’ਤੇ ਮੌਜੂਦ ਹੈ ਜੀਵਨ! ਇਕ ਫੁੱਟ ਹੇਠਾਂ ਹੀ ਵੱਧ-ਫੁੱਲ ਰਹੀ ਹੈ ਜ਼ਿੰਦਗੀ

ਸਾਊਦੀ ਅਰਬ ਤੋਂ ਆਇਆ ਸਭ ਤੋਂ ਵੱਧ ਪੈਸਾ
ਪਾਕਿਸਤਾਨ ਵਿਚ ਪਿਛਲੇ ਵਿੱਤੀ ਸਾਲ ’ਚ ਸਭ ਤੋਂ ਵੱਧ ਪੈਸਾ ਸਾਊਦੀ ਅਰਬ ਤੋਂ ਆਇਆ ਹੈ। 2019-20 ’ਚ ਸਾਊਦੀ ਅਰਬ ਤੋਂ 6.6 ਬਿਲੀਅਨ ਡਾਲਰ ਪਾਕਿਸਤਾਨ ਭੇਜੇ ਗਏ। ਇਹ ਰਕਮ ਇਸ ਵਿੱਤੀ ਸਾਲ ਵਿਚ ਵੱਧ ਕੇ 7.6 ਬਿਲੀਅਨ ਡਾਲਰ ਹੋ ਗਈ। ਕੁੱਲ ਵਿਦੇਸ਼ੀ ਪੈਸਿਆਂ ਵਿਚੋਂ ਇਸ ਦੀ ਭਾਈਵਾਲੀ 26 ਫ਼ੀਸਦੀ ਰਹੀ। ਸੰਯੁਕਤ ਅਰਬ ਅਮੀਰਾਤ ਤੋਂ ਵੀ ਪਾਕਿਸਤਾਨੀਆਂ ਨੇ 2021 ਵਿਚ 6.1 ਬਿਲੀਅਨ ਡਾਲਰ ਦੀ ਰਕਮ ਟ੍ਰਾਂਸਫ਼ਰ ਕੀਤੀ।

ਇਹ ਵੀ ਪੜ੍ਹੋ: ਉੱਡਦੇ ਹਵਾਈ ਜਹਾਜ਼ 'ਚ ਔਰਤ ਨੇ ਕੀਤੀ ਅਜਿਹੀ ਹਰਕਤ ਕਿ ਯਾਤਰੀਆਂ ਦੇ ਸੁੱਕ ਗਏ ਸਾਹ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News