UAE ''ਚ ਭਾਰਤੀ ਜੋੜੇ ਦੇ ਕਤਲ ਮਾਮਲੇ ''ਚ ਪਾਕਿਸਤਾਨੀ ਵਰਕਰ ਨੂੰ ਫਾਂਸੀ ਦੀ ਸਜ਼ਾ

04/21/2022 6:04:15 PM

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਇਕ ਅਦਾਲਤ ਨੇ ਭਾਰਤੀ ਜੋੜੇ ਦੇ ਕਤਲ ਦੇ ਦੋਸ਼ 'ਚ ਇਕ ਪਾਕਿਸਤਾਨੀ ਵਰਕਰ (26) ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਈ-ਵਰਕਰ ਹੈ। ਪੀੜਤਾਂ ਦੇ ਵਿਲਾ ਵਿੱਚ ਰੱਖ-ਰਖਾਅ ਦੌਰਾਨ ਉਸ ਨੇ ਪੈਸੇ ਦੇਖੇ ਸਨ, ਜਿਹਨਾਂ ਨੂੰ ਚੋਰੀ ਕਰਨ ਲਈ ਉਹ ਘਰ ਵਿੱਚ ਦਾਖਲ ਹੋਇਆ ਸੀ। ਪਰ ਜਦੋਂ ਪਤੀ-ਪਤਨੀ ਜਾਗ ਪਏ ਤਾਂ ਉਸ ਨੇ ਚਾਕੂ ਨਾਲ ਕਈ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਸ ਨੇ ਪੀੜਤਾਂ ਦੀ ਧੀ 'ਤੇ ਵੀ ਹਮਲਾ ਕੀਤਾ ਸੀ ਪਰ ਚੰਗੀ ਕਿਸਮਤ ਨਾਲ ਉਹ ਬਚ ਗਈ ਅਤੇ ਪੁਲਸ ਨੂੰ ਸੂਚਿਤ ਕਰਨ ਵਿਚ ਕਾਮਯਾਬ ਰਹੀ। ਦੋਹਰੇ ਕਤਲ ਦੇ ਪੀੜਤਾਂ ਦੀ ਪਛਾਣ ਹੀਰੇਨ ਅਧੀਆ ਅਤੇ ਵਿਧੀ ਅਧੀਆ ਵਜੋਂ ਹੋਈ। ਘਟਨਾ 15 ਜੂਨ 2020 ਨੂੰ ਵਾਪਰੀ ਸੀ।

PunjabKesari

ਦੋਸ਼ੀ ਨੇ ਹਿਰੇਨ ਅਧੀਆ 'ਤੇ ਕਰੀਬ 10 ਵਾਰੀ ਅਤੇ ਉਸ ਦੀ ਪਤਨੀ 'ਤੇ 14 ਵਾਰੀ ਚਾਕੂ ਨਾਲ ਹਮਲਾ ਕੀਤਾ ਸੀ। ਘਟਨਾ ਦੇ 24 ਘੰਟਿਆਂ ਦੇ ਅੰਦਰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਆਪਣੇ ਬਿਆਨ ਵਿੱਚ ਦੋਸ਼ੀ ਨੇ ਦੱਸਿਆ ਕਿ ਮੈਂ ਸ਼ਾਰਜਾਹ ਸੁਪਰ ਮਾਰਕੀਟ ਤੋਂ ਇੱਕ ਚਾਕੂ ਖਰੀਦਿਆ ਅਤੇ ਇੱਕ ਡਰਾਈਵਰ ਨੂੰ 70 ਦਿਰਹਮ (1500 ਰੁਪਏ) ਦਿੱਤੇ ਤਾਂ ਜੋ ਉਹ ਮੈਨੂੰ ਵਿਲਾ ਦੇ ਨੇੜੇ ਛੱਡ ਸਕੇ। ਮੈਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਇੰਤਜ਼ਾਰ ਕੀਤਾ ਅਤੇ ਫਿਰ ਵਿਲਾ ਦੇ ਅੰਦਰ ਗਾਰਡਨ ਵਿੱਚ ਕੰਧ 'ਤੇ ਚੜ੍ਹ ਕੇ ਅੰਦਰ ਛਾਲ ਮਾਰ ਦਿੱਤੀ। ਉਸ ਤੋਂ ਬਾਅਦ ਦੋ ਘੰਟੇ ਤੱਕ ਮੈਂ ਪਰਿਵਾਰ ਦੇ ਸੌਣ ਦੀ ਉਡੀਕ ਕੀਤੀ।

PunjabKesari

ਚੋਰੀ ਦੌਰਾਨ ਜੋੜੇ ਦੀ ਖੁੱਲ੍ਹੀ ਨੀਦ
ਆਪਣੀ ਜੁੱਤੀ ਲਾਹ ਕੇ ਉਹ ਨੰਗੇ ਪੈਰੀਂ ਘਰ ਅੰਦਰ ਦਾਖਲ ਹੋ ਗਿਆ ਅਤੇ ਪੈਸੇ ਲੱਭਣ ਲੱਗਾ। ਉਸ ਨੇ ਪਹਿਲੀ ਮੰਜ਼ਿਲ 'ਤੇ ਮਿਲੇ ਪਰਸ 'ਚੋਂ 1,965 ਦਿਰਹਾਮ (40,000 ਰੁਪਏ) ਚੋਰੀ ਕਰ ਲਏ। ਉਸ ਨੂੰ ਉਦੋਂ ਯਾਦ ਆਇਆ ਕਿ ਹਾਲ ਹੀ ਵਿਚ ਜਦੋਂ ਉਹ ਵਿਲਾ ਵਿਚ ਰੱਖ-ਰਖਾਅ ਲਈ ਆਇਆ ਸੀ ਤਾਂ ਉਸ ਨੇ ਜੋੜੇ ਦੇ ਕਮਰੇ ਵਿਚ ਪੈਸੇ ਦੇਖੇ ਸਨ, ਜਿਸ ਤੋਂ ਬਾਅਦ ਉਹ ਜੋੜੇ ਦੇ ਕਮਰੇ ਵਿਚ ਦਾਖਲ ਹੋਇਆ। ਉਸ ਨੇ ਦਰਾਜ਼ ਖੋਲ੍ਹ ਕੇ ਪੈਸੇ ਲੱਭਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਹਿਰੇਨ ਜਾਗ ਗਿਆ। ਹਿਰੇਨ ਨੂੰ ਜਾਗਦਾ ਦੇਖ ਕੇ ਬਿਨਾਂ ਕੁਝ ਸੋਚੇ-ਸਮਝੇ ਉਸ ਨੇ ਇਕ ਤੋਂ ਬਾਅਦ ਚਾਕੂ ਨਾਲ ਕਈ ਵਾਰ ਕੀਤੇ। ਹਮਲੇ ਤੋਂ ਜਦੋਂ ਉਸ ਦੀ ਪਤਨੀ ਜਾਗ ਪਈ ਤਾਂ ਉਸ ਨੇ ਉਸ 'ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਈਦ ਦੀਆਂ ਛੁੱਟੀਆਂ ਕਾਰਨ ਵਧੇ ਹਵਾਈ ਕਿਰਾਏ, ਭਾਰਤੀਆਂ ਦੀ ਜੇਬ 'ਤੇ ਸਭ ਤੋਂ ਜ਼ਿਆਦਾ ਅਸਰ 

ਪੀੜਤਾਂ ਦੀ ਧੀ 'ਤੇ ਵੀ ਕੀਤਾ ਹਮਲਾ
ਦਰਦ ਨਾਲ ਤੜਫਦੇ ਜੋੜੇ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ 18 ਸਾਲ ਦੀ ਧੀ ਕਮਰੇ 'ਚ ਪਹੁੰਚੀ ਅਤੇ ਆਪਣੇ ਮਾਤਾ-ਪਿਤਾ ਨੂੰ ਖੂਨ ਨਾਲ ਲੱਥਪੱਥ ਦੇਖਿਆ। ਮੁਲਜ਼ਮ ਉਸ ਦੇ ਗਲੇ 'ਤੇ ਵਾਰ ਕਰ ਕੇ ਉਥੋਂ ਫ਼ਰਾਰ ਹੋ ਗਿਆ। ਮੁਲਜ਼ਮ ਨੇ ਦੱਸਿਆ ਕਿ ਦੋਹਰੇ ਕਤਲ ਤੋਂ ਬਾਅਦ ਉਸ ਨੇ ਚਾਕੂ ਨੂੰ ਰੇਤ ਵਿੱਚ ਸੁੱਟ ਦਿੱਤਾ ਅਤੇ ਦੁਬਈ-ਅਲ-ਐਨ ਸੜਕ ਤੱਕ ਪੈਦਲ ਚੱਲਦਾ ਰਿਹਾ। ਇੱਥੋਂ ਉਸਨੇ ਉਸੇ ਵਿਅਕਤੀ ਨੂੰ ਬੁਲਾਇਆ ਜੋ ਉਸਨੂੰ ਛੱਡਣ ਆਇਆ ਸੀ ਅਤੇ ਉਸਨੂੰ ਸ਼ਾਰਜਾਹ ਲੈ ਜਾਣ ਲਈ ਕਿਹਾ। ਦੋਸ਼ੀਆਂ 'ਤੇ ਦੋਹਰੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਲੁੱਟ-ਖੋਹ ਦਾ ਮੁਕੱਦਮਾ ਚਲਾਇਆ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News