ਪਾਕਿਸਤਾਨ ’ਚ ਮੁਕਾਬਲਾ, 1 ਫ਼ੌਜੀ ਦੀ ਮੌਤ, 2 ਅੱਤਵਾਦੀ ਢੇਰ

Monday, Jun 21, 2021 - 11:42 AM (IST)

ਪਾਕਿਸਤਾਨ ’ਚ ਮੁਕਾਬਲਾ, 1 ਫ਼ੌਜੀ ਦੀ ਮੌਤ, 2 ਅੱਤਵਾਦੀ ਢੇਰ

ਪੇਸ਼ਾਵਰ(ਭਾਸ਼ਾ)– ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਸੁਰੱਖਿਆ ਫੋਰਸਾਂ ਦੇ ਨਾਲ ਮੁਕਾਬਲੇ ਵਿਚ 2 ਅੱਤਵਾਦੀ ਮਾਰੇ ਗਏ ਅਤੇ ਇਕ ਫ਼ੌਜੀ ਦੀ ਵੀ ਮੌਤ ਹੋ ਗਈ।

ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਫੋਰਸਾਂ ਨੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੇ ਸਪਿਨ ਵਾਮ ਉਪ ਡਵੀਜ਼ਨ ਅਤੇ ਬੋਬਾਰ ਇਲਾਕੇ ਵਿਚ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਚਲਾਈ ਸੀ। ਇਸ ਦੌਰਾਨ ਮੁਕਾਬਲੇ ਵਿਚ ਫ਼ੌਜੀ ਨਜਾਕਤ ਖਾਨ (32) ਦੀ ਮੌਤ ਹੋ ਗਈ ਅਤੇ 2 ਅੱਤਵਾਦੀ ਵੀ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀਆਂ ਨੇ ਹਾਲ ਹੀ ਦੇ ਮਹੀਨਿਆਂ ਵਿਚ ਸੁਰੱਖਿਆ ਕਰਮਚਾਰੀਆਂ ’ਤੇ ਹਮਲੇ ਕੀਤੇ ਸਨ। ਮੁਕਾਬਲੇ ਵਾਲੀ ਜਗ੍ਹਾ ਤੋਂ ਹਥਿਆਰਾਂ ਦਾ ਜ਼ਖੀਰਾ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ।


author

cherry

Content Editor

Related News