ਪਾਕਿ ਪੁਲਸ ਦੀ ਬੇਰਹਿਮੀ, ਮਹਿਲਾ ਸਿਹਤ ਵਰਕਰਾਂ ਨਾਲ ਕੀਤੀ ਹੱਥੋਪਾਈ

Monday, Feb 21, 2022 - 05:55 PM (IST)

ਪਾਕਿ ਪੁਲਸ ਦੀ ਬੇਰਹਿਮੀ, ਮਹਿਲਾ ਸਿਹਤ ਵਰਕਰਾਂ ਨਾਲ ਕੀਤੀ ਹੱਥੋਪਾਈ

ਇਸਲਾਮਾਬਾਦ (ਬਿਊਰੋ):  ਪਾਕਿਸਤਾਨ ਵਿਚ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਸਿਹਤ ਵਰਕਰਾਂ ਨਾਲ ਪੁਲਸ ਵੱਲੋਂ ਹੱਥੋਪਾਈ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਇਹ ਮਹਿਲਾ ਵਰਕਰ ਆਪਣੀਆਂ ਤਨਖਾਹਾਂ ਅਤੇ ਕੁਝ ਹੋਰ ਮੰਗਾਂ ਨੂੰ ਲੈਕੇ ਮਾਲ ਰੋਡ ਤਿਹਾਈ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ। ਇਸ ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਪਾਕਿਸਤਾਨ ਨੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਆਰਡੀਨੈਂਸ ਕੀਤਾ ਜਾਰੀ 

ਇਸ ਦੌਰਾਨ ਪੁਲਸ ਨਾਲ ਉਹਨਾਂ ਦੀ ਤਿੱਖੀ ਬਹਿਸ ਹੋਈ। ਬਹਿਸ ਦੌਰਾਨ ਹੀ ਪੁਲਸ ਜੋਸ਼ ਵਿਚ ਆ ਗਈ ਅਤੇ ਉਹਨਾਂ ਦੀ ਮਹਿਲਾ ਸਿਹਤ ਵਰਕਰਾਂ ਨਾਲ ਹੱਥੋਪਾਈ ਹੋ ਗਈ। ਇਕ ਮਹਿਲਾ ਵਰਕਰ ਚੀਕ-ਚੀਕ ਕੇ ਪੁਲਸ ਨੂੰ ਕਹਿੰਦੀ ਹੈ ਕਿ ਤੁਸੀਂ ਸਾਨੂੰ ਡੰਡੇ ਮਾਰ ਰਹੇ ਹੋ ਕਿਉਂਕਿ ਤੁਹਾਨੂੰ ਤਨਖਾਹਾਂ ਮਿਲਦੀਆਂ ਹਨ ਪਰ ਅਸੀਂ ਆਪਣੇ ਹੱਕ ਲਈ ਪ੍ਰਦਰਸ਼ਨ ਕਰ ਰਹੀਆਂ ਹਾਂ।


author

Vandana

Content Editor

Related News