ਅਮਰੀਕਾ-ਈਰਾਨ ਤਣਾਅ ''ਤੇ ਪਾਕਿ PM ਇਮਰਾਨ ਨੇ ਬੋਲੀ ਟਰੰਪ ਦੀ ਭਾਸ਼ਾ

Thursday, Jan 09, 2020 - 01:29 AM (IST)

ਅਮਰੀਕਾ-ਈਰਾਨ ਤਣਾਅ ''ਤੇ ਪਾਕਿ PM ਇਮਰਾਨ ਨੇ ਬੋਲੀ ਟਰੰਪ ਦੀ ਭਾਸ਼ਾ

ਇਸਲਾਮਾਬਾਦ - ਅਮਰੀਕਾ ਅਤੇ ਈਰਾਨ ਦੇ ਲਗਾਤਾਰ ਵਧਦੇ ਤਣਾਅ ਵਿਚਾਲੇ ਜੰਗ ਹੋਣ ਦਾ ਸ਼ੱਕ ਵੱਧਦਾ ਹੀ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿਚਾਲੇ ਵੱਧਦੇ ਤਣਾਅ ਨੂੰ ਦੇਖਣ ਤੋਂ ਬਾਅਦ ਪਾਕਿਸਤਾਨ 'ਚ ਵੀ ਹਲਚਲ ਸ਼ੁਰੂ ਹੋ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਤਣਾਅ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ।

ਇਮਰਾਨ ਖਾਨ ਨੇ ਆਖਿਆ ਕਿ ਉਹ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਸ਼ਾਂਤੀ ਕਾਇਮ ਕਰਨ ਲਈ ਤਿਆਰ ਹਨ, ਕਿਉਂਕਿ ਉਹ ਕਿਸੇ ਜੰਗ ਦਾ ਹਿੱਸਾ ਨਹੀਂ ਹੋ ਸਕਦੇ। ਉਨ੍ਹਾਂ ਨੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਈਰਾਨ, ਕਿੰਗਡਮ ਆਫ ਸਾਊਦੀ ਅਰਬ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਸਥਿਤੀ ਨੂੰ ਜਾਣਨ ਨੂੰ ਆਖਿਆ ਹੈ। ਉਥੇ ਪਾਕਿਸਤਾਨ ਦੇ ਪ੍ਰਮੁੱਖ ਜਨਰਲ ਜਾਵੇਦ ਕਮਰ ਬਾਜਵਾ ਨਾਲ ਵੀ ਇਨ੍ਹਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰ ਪਾਕਿਸਤਾਨ ਦੇ ਪੱਖ ਨੂੰ ਸਾਫ ਕਰਨ ਨੂੰ ਆਖਿਆ ਹੈ।

'ਡਾਨ' ਅਖਬਾਰ ਮੁਤਾਬਕ ਪਾਕਿਸਤਾਨ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਨੂੰ ਖਤਮ ਕਰਨ ਲਈ ਪਿਛਲੇ 3 ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਡਾਨ 'ਚ ਛਪੀ ਰਿਪੋਰਟ ਮੁਤਾਬਕ ਇਸੇ ਸਿਲਸਿਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਕਤੂਬਰ 'ਚ ਤਹਿਰਾਨ ਅਤੇ ਸਾਊਦੀ ਅਰਬ ਵੀ ਜਾ ਚੁੱਕੇ ਹਨ। ਪਾਕਿਸਤਾਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣੀ ਜ਼ਮੀਨ ਦਾ ਇਸਤੇਮਾਲ ਕਿਸੇ ਵੀ ਤਰ੍ਹਾਂ ਜੰਗ ਲਈ ਨਹੀਂ ਹੋਣ ਦੇਣਗੇ। ਉਥੇ ਇਮਰਾਨ ਖਾਨ ਨੇ ਆਖਿਆ ਕਿ ਉਹ ਮੱਧ ਪੂਰਬ ਦੇ ਇਸ ਸੰਕਟ ਨੂੰ ਹੱਲ ਕਰਨ ਦੀ ਪਹਿਲ ਕਰਨ 'ਚ ਪਿੱਛੇ ਨਹੀਂ ਹਟੇਗਾ। ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਤੋਂ ਇਲਾਵਾ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਓਮਾਨ ਦੇ ਸੁਲਤਾਨ ਵੀ ਕੋਸ਼ਿਸ਼ਾਂ ਕਰਦੇ ਰਹੇ ਹਨ।


author

Khushdeep Jassi

Content Editor

Related News