ਆਪਣੇ ਅਜੀਬ ਬਿਆਨ ਕਾਰਨ ਟ੍ਰੋਲ ਹੋਏ ਇਮਰਾਨ ਖਾਨ, ਲੋਕ ਉਡਾ ਰਹੇ ਨੇ ਮਜ਼ਾਕ (ਵੀਡੀਓ)

11/28/2019 1:31:27 PM

ਇਸਲਾਮਾਬਾਦ- ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਹਨਾਂ ਦੇ ਇਕ ਹਾਲ ਦੇ ਬਿਆਨ ਕਾਰਨ ਟ੍ਰੋਲ ਕੀਤਾ ਜਾ ਰਿਹਾ ਹੈ, ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਦਰੱਖਤ ਰਾਤ ਦੇ ਸਮੇਂ ਆਕਸੀਜਨ ਛੱਡਦੇ ਹਨ ਤੇ ਕਾਰਬਨਡਾਈਆਕਸਾਈਡ ਲੈਂਦੇ ਹਨ। ਇਮਰਾਨ ਨੇ ਦਰੱਖਤ ਲਗਾਉਣ ਦੇ ਮਹੱਤਵ ਨਾਲ ਜੁੜੇ ਇਕ ਇਵੈਂਟ ਵਿਚ ਇਹ ਬਿਆਨ ਦਿੱਤਾ ਸੀ। ਇਸ 'ਤੇ ਯੂਜ਼ਰਜ਼ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦਾ ਇਕ ਹੋਰ ਮਾਸਟਰ ਸਟਰੋਕ।

ਪਾਕਿਸਤਾਨ ਦੇ ਕਈ ਮੰਤਰੀ ਆਪਣੇ ਅਜੀਬ ਬਿਆਨਾਂ ਕਰਕੇ ਅਕਸਰ ਮਜ਼ਾਕ ਦੇ ਪਾਤਰ ਬਣ ਜਾਂਦੇ ਹਨ। ਇਸ ਲਿਸਟ ਵਿਚ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਾਂ ਵੀ ਜੁੜ ਗਿਆ ਹੈ। ਇਮਰਾਨ ਖਾਨ ਨੇ ਗਲੋਬਲ ਵਾਰਮਿੰਗ ਨੂੰ ਲੈ ਕੇ ਇਕ ਬੇਹੱਦ ਅਜੀਬ ਬਿਆਨ ਦਿੱਤਾ ਹੈ। ਇਕ ਪ੍ਰੋਗਰਾਮ ਵਿਚ ਇਮਰਾਨ ਖਾਨ ਨੇ ਕਿਹਾ ਕਿ ਦਰੱਖਤ ਰਾਤ ਵਿਚ ਆਕਸੀਜਨ ਛੱਡਦੇ ਹਨ। ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹਨਾਂ ਦਾ ਜਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਇਮਰਾਨ ਖਾਨ ਦਾ ਇਕ 15 ਸਕਿੰਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪਾਕਿਸਤਾਨ ਵਿਚ ਕਰੀਬ 70 ਫੀਸਦੀ ਗ੍ਰੀਨ ਕਵਰ ਸੀ, ਉਹ ਪਹਿਲੇ 10 ਸਾਲਾ ਵਿਚ ਘੱਟ ਹੋ ਗਿਆ। ਦਰੱਖਤ ਹਵਾ ਨੂੰ ਸਾਫ ਕਰਦੇ ਹਨ। ਰਾਤ ਵੇਲੇ ਆਕਸੀਜਨ ਦਿੰਦੇ ਹਨ ਤੇ ਕਾਰਬਨਡਾਈਆਕਸਾਈਡ ਆਬਜ਼ਰਵ ਕਰਦੇ ਹਨ। ਵੀਡੀਓ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ।

ਇਮਰਾਨ ਖਾਨ ਦੇ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਲੋਕ ਵੱਖ-ਵੱਖ ਰਿਐਕਸ਼ਨ ਦੇ ਰਹੇ ਹਨ। ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ ਕਿ ਇਹ ਅਜਿਹਾ ਕਹਿ ਰਹੇ ਹਨ ਤਾਂ ਫਵਾਦ ਤਾਂ ਨਾਈਟ੍ਰੋਜਨ ਨਾਲ ਸਾਹ ਲੈਂਦੇ ਹੋਣਗੇ। ਪਾਕਿਸਤਾਨ ਦੀ ਪੱਤਰਕਾਰ ਨਾਇਲਾ ਇਨਾਇਤ ਨੇ ਇਮਰਾਨ ਦੀ ਵੀਡੀਓ ਨੂੰ ਸ਼ੇਅਰ ਕੀਤਾ ਤੇ ਲਿਖਿਆ ਕਿ ਇਮਰਾਨ ਖਾਨ ਕਹਿ ਰਹੇ ਹਨ ਕਿ ਰਾਤ ਵੇਲੇ ਦਰੱਖਤ ਆਕਸੀਜਨ ਦਿੰਦੇ ਹਨ, ਹਾਂ ਤੁਸੀਂ ਸਹੀ ਪੜਿਆ।

ਲੋਕਾਂ ਨੇ ਇਮਰਾਨ ਖਾਨ ਨੂੰ 'ਆਈਨਸਟੀਨ ਖਾਨ' ਤੱਕ ਕਹਿ ਦਿੱਤਾ। ਇਕ ਯੂਜ਼ਰ ਨੇ ਲਿਖਿਆ ਕਿ ਪਲੀਜ਼ ਇਮਰਾਨ ਖਾਨ ਦੀ ਪਾਵਰ ਨੂੰ ਘੱਟ ਨਾ ਸਮਝੋ। ਨਵੇਂ ਪਾਕਿਸਤਾਨ ਦੇ ਚੈਂਪੀਅਨ ਹਨ। ਜੇਕਰ ਉਹ ਕਹਿੰਦੇ ਹਨ ਕਿ ਦਰੱਖਤ ਰਾਤ ਨੂੰ ਆਕਸੀਜਨ ਦਿੰਦੇ ਹਨ ਤਾਂ ਨਵੇਂ ਪਾਕਿਸਤਾਨ ਵਿਚ ਅਜਿਹਾ ਹੁੰਦਾ ਹੋਵੇਗਾ। ਇਕ ਯੂਜ਼ਰ ਨੇ ਲਿਖਿਆ ਕਿ ਚੰਗਾ ਹੋਇਆ ਕਿ ਸਾਡੇ ਮਾਂ-ਬਾਪ ਨੇ ਆਕਸਫੋਰਡ ਨਹੀਂ ਭੇਜਿਆ ਪੜਨ ਲਈ ਤੇ ਸਾਨੂੰ ਬਿਹਾਰ ਯੂਨੀਵਰਸਿਟੀ ਤੋਂ ਪਤਾ ਲੱਗਿਆ ਕਿ ਦਰੱਖਤ ਦਿਨ ਵੇਲੇ ਆਕਸੀਜਨ ਦਿੰਦੇ ਹਨ।


Baljit Singh

Content Editor

Related News