ਪਾਕਿਸਤਾਨੀ ਲੋਕ ਸੋਨੇ ਨੂੰ ਵੇਚ ਕੇ ਖਰੀਦ ਰਹੇ ਨੇ ਜਾਨਵਰ, ਜਾਣੋਂ ਕਾਰਨ

Thursday, Aug 08, 2019 - 11:49 PM (IST)

ਪਾਕਿਸਤਾਨੀ ਲੋਕ ਸੋਨੇ ਨੂੰ ਵੇਚ ਕੇ ਖਰੀਦ ਰਹੇ ਨੇ ਜਾਨਵਰ, ਜਾਣੋਂ ਕਾਰਨ

ਇਸਲਾਮਾਬਾਦ - ਇਮਰਾਨ ਖਾਨ ਦੇ ਪਾਕਿਸਤਾਨ 'ਚ ਅੱਜ-ਕੱਲ ਕੁਝ ਵੀ ਠੀਕ ਨਹੀਂ ਹੋ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਬਕਰੀਦ 'ਤੇ ਬਲਿ ਦੇਣ ਲਈ ਆਮ ਪਾਕਿਸਤਾਨੀਆਂ ਕੋਲ ਪੈਸੇ ਨਹੀਂ ਹਨ। ਦਰਅਸਲ ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਵਧਣ ਨਾਲ ਘਰ ਰੱਖੇ ਪੁਰਾਣੇ ਸੋਨੇ ਦੀ ਚੰਗੀ ਕੀਮਤ ਮਿਲ ਰਹੀ ਹੈ। ਪਾਕਿਸਤਾਨ ਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ 'ਚ ਦੱਸਿਆ ਗਿਆ ਹੈ ਕਿ ਜਾਨਵਰਾਂ ਨੂੰ ਅਜੇ ਘੱਟ ਕੀਮਤ 'ਚ ਖਰੀਦਿਆ ਜਾ ਰਿਹਾ ਹੈ ਅਤੇ ਬਕਰੀਦ 'ਤੇ ਵੇਚ ਕੇ ਉਨ੍ਹਾਂ ਤੋਂ ਮੋਟੀ ਕਮਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਸੋਨੇ ਦੀਆਂ ਕੀਮਤਾਂ ਆਪਣੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਸ ਲਈ ਪਾਕਿਸਤਾਨ 'ਚ ਵੀ ਸੋਨੇ ਦੀ ਕੀਮਤ ਹੁਣ ਤੱਕ ਦੇ ਉੱਚ ਪੱਧਰ 'ਤੇ ਹੈ।

ਪਾਕਿਸਤਾਨ ਦੀ ਵੈੱਬਸਾਈਟ ਡਾਨ 'ਚ ਛਪੀ ਖਬਰ 'ਚ ਕਿਹਾ ਗਿਆ ਹੈ ਕਿ ਸੋਨਾ ਖਰੀਦਣਾ ਆਮ ਆਦਮੀ ਦੇ ਵੱਸ 'ਚ ਨਹੀਂ ਹੈ। ਆਲ ਸਿੰਧ ਸ੍ਰਰਾਫਾ ਜਵੈਲਰਸਲ ਐਸੋਸੀਏਸ਼ਨ (ਏ. ਐੱਸ. ਐੱਸ. ਜੇ. ਏ.) ਦਾ ਆਖਣਾ ਹੈ ਕਿ ਪਾਕਿਸਤਾਨ 'ਚ ਅੱਜ-ਕੱਲ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਆਮ ਪਾਕਿਸਤਾਨੀ ਹੁਣ ਸੋਨਾ ਖਰੀਦਣ ਦੀ ਥਾਂ ਵੇਚ ਰਹੇ ਹਨ ਅਤੇ ਇਸ ਦੇ ਬਦਲੇ ਬਲੀ ਲਈ ਜਾਨਵਰ ਖਰੀਦ ਰਹੇ ਹਨ। ਇਸ ਲਈ ਸੋਨੇ ਦੀ ਡਿਮਾਂਡ 'ਚ ਭਾਰੀ ਕਮੀ ਆਈ ਹੈ। ਏ. ਐੱਸ. ਐੱਸ. ਜੇ. ਏ. ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਦਾਨ ਲਈ ਵੀ ਸੋਨਾ ਵੇਚਿਆ ਜਾ ਰਿਹਾ ਹੈ।

ਪਾਕਿਸਤਾਨ ਦੀ ਡਾਨ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਤੋਂ ਹੁਣ ਤੱਕ ਸੋਨੇ ਦੀਆਂ ਕੀਮਤਾਂ 1700 ਪਾਕਿਸਤਾਨੀ ਰੁਪਏ ਪ੍ਰਤੀ 10 ਗ੍ਰਾਮ ਪਿੱਛੇ ਵਧੀਆਂ ਹਨ। ਇਹ 86,250 (ਪ੍ਰਤੀ ਟੋਲਾ) ਪਾਕਿਸਤਾਨੀ ਰੁਪਏ ਦੇ ਸਭ ਤੋਂ ਉੱਚ ਪੱਧਰ 'ਤੇ ਹਨ। ਦੱਸ ਦਈਏ ਕਿ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਅਤੇ ਅਮਰੀਕਾ-ਚੀਨ ਵਿਚਾਲੇ ਵਧਦੀ ਟ੍ਰੇਡ ਵਾਰ ਦੀ ਥਾਂ ਸੋਨੇ ਦੀਆਂ ਕੀਮਤਾਂ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਆਇਆ ਹੈ।


author

Khushdeep Jassi

Content Editor

Related News