ਸ਼ਕੀਰਾ ਦਾ 'ਵਾਕਾ-ਵਾਕਾ' ਗੀਤ ਗਾ ਕੇ ਸ਼ਖਸ ਨੇ ਵੇਚੇ ਅੰਬ, ਗਜ਼ਬ ਦੇ ਟੈਲੇਂਟ 'ਤੇ ਫਿਦਾ ਹੋਏ ਲੋਕ

Friday, Jun 23, 2023 - 09:51 PM (IST)

ਸ਼ਕੀਰਾ ਦਾ 'ਵਾਕਾ-ਵਾਕਾ' ਗੀਤ ਗਾ ਕੇ ਸ਼ਖਸ ਨੇ ਵੇਚੇ ਅੰਬ, ਗਜ਼ਬ ਦੇ ਟੈਲੇਂਟ 'ਤੇ ਫਿਦਾ ਹੋਏ ਲੋਕ

ਇੰਟਰਨੈਸ਼ਨਲ ਡੈਸਕ : ਅੱਜਕੱਲ੍ਹ ਚਾਹੇ ਕਾਰੋਬਾਰ ਛੋਟਾ ਹੋਵੇ ਜਾਂ ਵੱਡਾ, ਲੋਕ ਇਸ ਨੂੰ ਅੱਗੇ ਲਿਜਾਣ ਲਈ ਤਰ੍ਹਾਂ-ਤਰ੍ਹਾਂ ਦੇ ਤਜਰਬੇ ਕਰਦੇ ਨਜ਼ਰ ਆਉਂਦੇ ਹਨ। ਆਪਣੇ ਪ੍ਰੋਡਕਟ ਨੂੰ ਵੇਚਣ ਲਈ ਅਕਸਰ ਲੋਕ ਜਿੰਗਲਜ਼ ਦੀ ਵਰਤੋਂ ਵੀ ਕਰਦੇ ਹਨ। ਤੁਸੀਂ ਅਕਸਰ ਸਟ੍ਰੀਟ ਵੈਂਡਰਸ ਨੂੰ ਖਾਣਾ ਵੇਚਦੇ ਸਮੇਂ ਗੀਤ ਗਾਉਂਦੇ ਸੁਣਿਆ ਹੋਵੇਗਾ। ਹਾਲ ਹੀ 'ਚ ਫ਼ਲ ਵੇਚਣ ਵਾਲੇ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਹ ਸ਼ਖਸ ਪਾਕਿਸਤਾਨ ਦਾ ਰਹਿਣ ਵਾਲਾ ਹੈ, ਜੋ 'ਵਾਕਾ-ਵਾਕਾ' ਗੀਤ ਗਾ ਕੇ ਅੰਬ ਵੇਚ ਰਿਹਾ ਹੈ।

ਇਹ ਵੀ ਪੜ੍ਹੋ : ਪਤਨੀ ਨੂੰ ਡਰੱਗਜ਼ ਦੇ ਕੇ ਦੂਜੇ ਮਰਦਾਂ ਤੋਂ ਕਰਵਾਉਂਦਾ ਸੀ Rape, 10 ਸਾਲ ਤੱਕ ਚੱਲਦਾ ਰਿਹਾ ਘਿਨੌਣਾ ਕਾਰਾ

PunjabKesari

ਕੈਪਸ਼ਨ ਮੁਤਾਬਕ ਵੀਡੀਓ ਪਾਕਿਸਤਾਨ ਦੇ ਸੂਬੇ ਪੰਜਾਬ ਦੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ 30 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਇਸ ਨੂੰ ਇੰਸਟਾਗ੍ਰਾਮ 'ਤੇ 1 ਲੱਖ ਤੋਂ ਜ਼ਿਆਦਾ ਲਾਈਕਸ ਵੀ ਮਿਲ ਚੁੱਕੇ ਹਨ। ਯੂਜ਼ਰਸ ਸੋਸ਼ਲ ਮੀਡੀਆ 'ਤੇ ਜੰਮ ਕੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਲੋਕ ਉਸ ਦੇ ਟੈਲੇਂਟ ਦੀ ਖੂਬ ਤਾਰੀਫ ਕਰ ਰਹੇ ਹਨ।

ਕਈ ਲੋਕਾਂ ਨੇ ਫ਼ਲ ਵੇਚਣ ਵਾਲੇ ਇਸ ਵਿਅਕਤੀ ਨੂੰ ਪਾਕਿਸਤਾਨੀ ਸ਼ਕੀਰਾ ਤੱਕ ਕਹਿ ਦਿੱਤਾ। ਇਕ ਨੇ ਕਿਹਾ ਕਿ ਕੀ ਟੈਲੇਂਟ ਹੈ। ਪਾਕਿਸਤਾਨ ਦਾ ਵਿਕਾਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਕ ਹੋਰ ਨੇ ਕਿਹਾ ਕਿ ਇਸ ਵਿਅਕਤੀ ਵਿੱਚ ਸੱਚਮੁੱਚ ਗਾਉਣ ਦਾ ਹੁਨਰ ਹੈ।

 
 
 
 
 
 
 
 
 
 
 
 
 
 
 
 

A post shared by hamzachaudharyofficial (@hamzachoudharyofficial)

ਸੋਸ਼ਲ ਮੀਡੀਆ 'ਤੇ ਅਕਸਰ ਲੋਕਾਂ ਦੇ ਅਜਿਹੇ ਵੀਡੀਓ ਵਾਇਰਲ ਹੋ ਜਾਂਦੇ ਹਨ। ਕਈ ਵਾਰ ਟ੍ਰੈਂਡਿੰਗ ਵੀਡੀਓਜ਼ ਅਤੇ ਰੀਲਜ਼ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਇਹ ਅਜਬ-ਗਜ਼ਬ ਆਈਡੀਆਜ਼ ਆਉਂਦੇ ਹਨ ਪਰ ਅਸਲ 'ਚ ਜਿਸ ਤਰ੍ਹਾਂ ਇਹ ਵਿਅਕਤੀ ਗੀਤ ਗਾ ਰਿਹਾ ਹੈ ਉਹ ਵਾਕਈ ਕਮਾਲ ਦਾ ਹੈ। ਕਈ ਲੋਕ ਅੰਬ ਵੇਚਣ ਦੇ ਇਸ ਤਰੀਕੇ ਤੋਂ ਇੰਪ੍ਰੈਸ ਹੋ ਰਹੇ ਹਨ, ਜਦਕਿ ਕਈਆਂ ਨੂੰ ਉਸ ਦੀ ਆਵਾਜ਼ ਪਸੰਦ ਆ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News