ਪਾਕਿਸਤਾਨੀ ਪੱਤਰਕਾਰ ਨੂੰ ਸਾਬਕਾ ਪਤੀ ਨੇ ਕੁੱਟਿਆ
Wednesday, Jul 16, 2025 - 08:51 PM (IST)

ਇਸਲਾਮਾਬਾਦ- ਪਾਕਿਸਤਾਨੀ ਪੱਤਰਕਾਰ ਅਤੇ ਟੀ.ਵੀ. ਐਂਕਰ ਜੈਸਮੀਨ ਮੰਜ਼ੂਰ ਨੇ ਆਪਣੇ ਸਾਬਕਾ ਪਤੀ ’ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਹੈ। ਉਸ ਨੇ ‘ਐਕਸ’ ’ਤੇ ਸੱਟਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚ ਉਸ ਦੇ ਚਿਹਰੇ ’ਤੇ ਜ਼ਖਮ ਅਤੇ ਸੋਜ਼ਿਸ਼ ਦਿਖਾਈ ਦੇ ਰਹੀ ਹੈ। ਜੈਸਮੀਨ ਨੇ ਦਾਅਵਾ ਕੀਤਾ ਕਿ ਉਸ ਦੇ ਸਾਬਕਾ ਪਤੀ ਨੇ ਉਸ ਦੀ ਕੁੱਟਮਾਰ ਕੀਤੀ ਹੈ। ਜੈਸਮੀਨ ਨੇ ਪੋਸਟ ’ਚ ਲਿਖਿਆ, ‘ਇਹ ਮੈਂ ਹਾਂ। ਹਾਂ, ਇਹ ਮੇਰੀ ਕਹਾਣੀ ਹੈ-ਮੇਰੀ ਜ਼ਿੰਦਗੀ ਇਕ ਜ਼ਾਲਮ ਵਿਅਕਤੀ ਨੇ ਬਰਬਾਦ ਕਰ ਦਿੱਤੀ। ਮੈਂ ਆਪਣਾ ਇਨਸਾਫ਼ ਅੱਲ੍ਹਾ ’ਤੇ ਛੱਡਦੀ ਹਾਂ।’