ਕੰਧਾਰ ’ਚ ਅੱਤਵਾਦੀਆਂ ਦੀਆਂ ਲਾਸ਼ਾਂ ਕੋਲ ਮਿਲੇ ਪਾਕਿਸਤਾਨੀ ਆਈ.ਡੀ. ਕਾਰਡ
Saturday, Jul 25, 2020 - 12:23 AM (IST)
ਕਾਬੁਲ (ਏ.ਐੱਨ.ਆਈ.)- ਅਫਗਾਨਿਸਤਾਨ ਦੇ ਕੰਧਾਰ ’ਚ ਹਾਲ ਹੀ ’ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ ਪਾਕਿਸਤਾਨੀ ਆਈ. ਡੀ. ਕਾਰਡ ਬਰਾਮਦ ਹੋਏ ਹਨ। ਇਸ ਨਾਲ ਪਾਕਿਸਤਾਨ ਦੇ ਉਸ ਦਾਅਵੇ ਦੀ ਪੋਲ ਖੁੱਲ੍ਹ ਗਈ ਹੈ ਕਿ ਉਹ ਅੱਤਵਾਦੀਆਂ ਦੀ ਮਦਦ ਨਹੀਂ ਕਰਦਾ ਹੈ।
ਕੰਧਾਰ ਦੇ ਪੁਲਸ ਕਪਤਾਲ ਜਨਰਲ ਤੱਦੀਨ ਖਾਨ ਅਚਾਕਜਈ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਮਰੋਫ ’ਚ 5 ਅਤੇ ਅਰਗਿਸਤਾਨ ’ਚ 9 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਘਟਨਾ ਸਥਾਨਾਂ ਤੋਂ ਉਰਦੂ ’ਚ ਲਿਖੇ ਕੁਝ ਆਈ. ਡੀ. ਕਾਰਡ ਮਿਲੇ ਹਨ। ਐਮਸਟਰਡਮ ਸਥਿਤ ਇਕ ਥਿੰਕ ਟੈਂਕ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਆਈ. ਐੱਸ. ਆਈ. ਲੰਬੇ ਸਮੇਂ ਤੋਂ ਦਾਅਵਾ ਕਰਦਾ ਰਿਹਾ ਹੈ ਕਿ ਜੰਗੀ ਰਾਸ਼ਟਰ ’ਚ ਅਸ਼ਾਂਤੀ ਪੈਦਾ ਕਰਨ ਲਈ ਪਾਕਿਸਤਾਨੀ ਨੌਜਵਾਨਾਂ ਨੂੰ ਭੇਜਕੇ ਅਫਗਾਨਿਸਤਾਨ ’ਚ ਅੱਤਵਾਦੀਆਂ ਦਾ ਸਮਰਥਨ ਨਹੀਂ ਕੀਤਾ ਜਾਂਦਾ ਹੈ। ਹਾਲਾਂਕਿ, ਹਾਲ ਦੇ ਆਪ੍ਰੇਸ਼ਨ ਨੇ ਇਸਲਾਮਾਬਾਦ ਦੇ ਝੂਠੇ ਦਾਅਵਿਆਂ ਨੂੰ ਫਿਰ ਤੋਂ ਉਜ਼ਾਗਰ ਕਰ ਦਿੱਤਾ ਹੈ।
ਅਫਗਾਨੀ ਫੌਜੀਆਂ ਨਾਲ ਲੜਾਈ ’ਚ ਮਾਰੇ ਗਏ 24 ਤਾਲਿਬਾਨੀ ਲੜਾਕੇ
ਅਫਗਾਨਿਸਤਾਨ ਦੇ ਜਾਬੁਲ ਪ੍ਰਾਂਤ ’ਚ ਅਫਗਾਨੀ ਸੁਰੱਖਿਆ ਬਲਾਂ ਨਾਲ ਲੜਾਈ ’ਚ 24 ਤਾਲਿਬਾਨੀ ਲੜਾਕੇ ਮਾਰੇ ਗਏ ਜਦਕਿ 27 ਹੋਰ ਜ਼ਖਮੀ ਹੋ ਗਏ ਹਨ। ਟੋਲੋ ਨਿਊਜ ਮੁਤਾਬਕ ਰੱਖਿਆ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਹੈ ਕਿ ਜਾਬੁਲ ਪ੍ਰਾਂਤ ਦੇ ਅਰਗੰਦਾਬ ਸ਼ਿੰਕਜਈ ਅਤੇ ਸ਼ਾਹ ਜੋਈ ਜ਼ਿਲੇ ’ਚ ਸੁਰੱਖਿਆ ਬਲਾਂ ਅਤੇ ਤਾਲਿਬਾਨੀ ਲੜਾਕਿਆਂ ਵਿਚਾਲੇ ਮੁਕਾਬਲਾ ਹੋਇਆ।