ਇਹ 27 ਸਾਲਾ ਵੇਟਲਿਫਟਰ ਲੱਭ ਰਿਹੈ 100 ਕਿਲੋ ਦੀ ਪਤਨੀ, ਠੁਕਰਾਏ 300 ਰਿਸ਼ਤੇ

Tuesday, Jan 21, 2020 - 07:27 PM (IST)

ਇਹ 27 ਸਾਲਾ ਵੇਟਲਿਫਟਰ ਲੱਭ ਰਿਹੈ 100 ਕਿਲੋ ਦੀ ਪਤਨੀ, ਠੁਕਰਾਏ 300 ਰਿਸ਼ਤੇ

ਇਸਲਾਮਾਬਾਦ- ਪਾਕਿਸਤਾਨ ਦਾ 27 ਸਾਲਾ 444 ਕਿਲੋ ਵਜ਼ਨੀ ਵੇਟਲਿਫਟਰ ਵਿਆਹ ਦੇ ਲਈ 300 ਤੋਂ ਵਧੇਰੇ ਰਿਸ਼ਤੇ ਠੁਕਰਾ ਚੁੱਕਿਆ ਹੈ ਕਿਉਂਕਿ ਉਹ ਆਪਣੀ ਹੋਣ ਵਾਲੀ ਲਾੜੀ ਦਾ ਭਾਰ ਘੱਟ ਤੋਂ ਘੱਟ 100 ਕਿਲੋਗ੍ਰਾਮ ਚਾਹੁੰਦੇ ਹਨ। ਖੈਬਰ ਪਖਤੂਨਖਵਾ ਜ਼ਿਲੇ ਦੇ ਮਰਦਾਨ ਦੇ ਰਹਿਣ ਵਾਲੇ ਅਰਬਾਬ ਖਿਜਰ ਹਯਾਤ ਕਹਿੰਦੇ ਹਨ ਕਿ ਉਹਨਾਂ ਦਾ ਭਾਰ ਵਿਆਹ ਵਿਚ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।

ਹਯਾਤ ਦੇ ਪਰਿਵਾਰ ਨੂੰ ਲੱਗਦਾ ਹੈ ਕਿ ਲੜਕੀ ਦਾ ਭਾਰ ਘੱਟ ਤੋਂ ਘੱਟ 100 ਕਿਲੋਗ੍ਰਾਮ ਹੋਣਾ ਜ਼ਰੂਰੀ ਹੈ। ਜੇਕਰ ਇਸ ਤੋਂ ਘੱਟ ਭਾਰ ਹੋਵੇਗਾ ਤਾਂ ਜੋੜੀ ਸੋਹਣੀ ਨਹੀਂ ਲੱਗੇਗੀ। ਪਰਿਵਾਰ ਅਰਬਾਬ ਦੇ ਵਿਆਹ ਦੇ ਲਈ ਲਾੜੀ ਦੀ ਹਾਈਟ ਵੀ 6.4 ਫੁੱਟ ਚਾਹੁੰਦਾ ਹੈ ਕਿਉਂਕਿ ਹਯਾਤ ਦਾ ਕੱਦ 6.6 ਫੁੱਟ ਹੈ। ਇਸ ਤੋਂ ਇਲਾਵਾ ਲੜਕੀ ਨੂੰ ਚੰਗਾ ਖਾਣਾ ਬਣਾਉਣਾ ਆਉਣਾ ਚਾਹੀਦਾ ਹੈ। ਹਯਾਤ ਦੀ ਰੋਜ਼ਾਨਾ ਦੀ ਡਾਈਟ 10 ਹਜ਼ਾਰ ਕੈਲਰੀ ਹੈ। ਉਹ ਰੋਜ਼ਾਨਾ ਨਾਸ਼ਤੇ ਵਿਚ 36 ਅੰਡੇ ਖਾਂਦਾ ਹੈ।

ਸਭ ਤੋਂ ਤਾਕਤਵਰ ਇਨਸਾਨ ਬਣਨਾ ਹੈ ਸੁਪਨਾ
ਹਯਾਤ ਨੇ ਦੱਸਿਆ ਕਿ ਮੈਨੂੰ ਕੋਈ ਬੀਮਾਰੀ ਨਹੀਂ ਹੈ। ਮੈਂ ਆਪਣੇ ਇਸ ਵਜ਼ਨ ਦੇ ਨਾਲ ਬਿਲਕੁੱਲ ਫਿੱਟ ਹਾਂ ਤੇ ਚੰਗਾ ਮਹਿਸੂਸ ਕਰਦਾ ਹਾਂ। ਮੈਂ ਰੋਜ਼ਾਨਾ ਢੇਰ ਸਾਰਾ ਖਾਣਾ ਖਾਂਦਾ ਹਾਂ ਤਾਂਕਿ ਸਭ ਤੋਂ ਤਾਕਤਵਰ ਇਨਸਾਨ ਬਣਕੇ ਚੈਂਪੀਅਨ ਬਣਾ। ਮੈਂ ਆਪਣਾ ਭਾਰ ਛੋਟੀ ਉਮਰ ਤੋਂ ਹੀ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਕੁਝ ਲੋਕ ਮੈਨੂੰ ਪਾਕਿਸਤਾਨ ਦਾ 'ਹਲਕ' ਕਹਿੰਦੇ ਹਨ। ਮੈਨੂੰ ਇਸ ਦਾ ਬੁਰਾ ਨਹੀਂ ਲੱਗਦਾ ਹੈ। ਹਯਾਤ ਨੇ ਇਕ ਟ੍ਰੈਕਟਰ ਨੂੰ ਰੱਸੀ ਨਾਲ ਬੰਨ੍ਹ ਕੇ ਖਿੱਚਿਆ ਸੀ। ਉਦੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਚਰਚਾ ਵਿਚ ਆਏ ਸਨ।

ਮਾਤਾ-ਪਿਤਾ ਹੀ ਲੱਭ ਰਹੇ ਹਨ ਲਾੜੀ
ਹਯਾਤ ਦੇ ਮੁਤਾਬਕ ਉਸ ਦੇ ਮਾਤਾ-ਪਿਤਾ ਆਪਣੇ ਲਈ ਪੋਤਾ-ਪੋਤੀ ਚਾਹੁੰਦੇ ਹਨ। ਇਸੇ ਲਈ ਉਹ ਮੇਰੇ ਵਿਆਹ 'ਤੇ ਜ਼ੋਰ ਦੇ ਰਹੇ ਹਨ। ਉਹ ਹੀ ਮੇਰੇ ਲਈ ਲਾੜੀ ਲੱਭ ਰਹੇ ਹਨ। ਹੁਣ ਤੱਕ 300 ਦੇ ਕਰੀਬ ਰਿਸ਼ਤੇ ਆ ਚੁੱਕੇ ਹਨ ਪਰ ਮੇਰੇ ਸਰੀਰ ਨੂੰ ਦੇਖ ਕੇ ਸਾਰੇ ਖਾਰਿਜ ਕਰਨੇ ਪਏ ਕਿਉਂਕਿ ਸਾਡੀ ਜੋੜੀ ਅਨਫਿੱਟ ਰਹੇਗੀ।


author

Baljit Singh

Content Editor

Related News