ਅਮਰੀਕਾ ''ਚ ਅੱਤਵਾਦੀ ਹਮਲਾ ਕਰਨ ਦੀ ਕੋਸ਼ਿਸ਼ ਦੇ ਦੋਸ਼ ''ਚ ਪਾਕਿਸਤਾਨੀ ਡਾਕਟਰ ਨੂੰ 18 ਸਾਲ ਦੀ ਜੇਲ੍ਹ

Saturday, Aug 26, 2023 - 04:44 PM (IST)

ਅਮਰੀਕਾ ''ਚ ਅੱਤਵਾਦੀ ਹਮਲਾ ਕਰਨ ਦੀ ਕੋਸ਼ਿਸ਼ ਦੇ ਦੋਸ਼ ''ਚ ਪਾਕਿਸਤਾਨੀ ਡਾਕਟਰ ਨੂੰ 18 ਸਾਲ ਦੀ ਜੇਲ੍ਹ

ਨਿਊਯਾਰਕ (ਭਾਸ਼ਾ)- ਐੱਚ-1-ਬੀ ਵੀਜ਼ਾ 'ਤੇ ਅਮਰੀਕਾ 'ਚ ਕੰਮ ਕਰ ਰਹੇ ਇਕ ਪਾਕਿਸਤਾਨੀ ਡਾਕਟਰ ਨੂੰ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨੂੰ ਮਦਦ ਮੁਹੱਈਆ ਕਰਵਾਉਣ ਅਤੇ ਅਮਰੀਕਾ 'ਚ ਅੱਤਵਾਦੀ ਹਮਲੇ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ 18 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਮਸੂਦ (31) ਨੂੰ ਸ਼ੁੱਕਰਵਾਰ ਨੂੰ ਆਈ.ਐੱਸ.ਆਈ.ਐੱਸ. ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ 18 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਨਾਲ ਹੀ, ਉਸ ਨੂੰ ਰਿਹਾਈ ਤੋਂ ਬਾਅਦ 5 ਸਾਲ ਤੱਕ ਨਿਗਰਾਨੀ ਵਿੱਚ ਰਹਿਣਾ ਹੋਵੇਗਾ। ਮਸੂਦ ਨੇ ਪਿਛਲੇ ਸਾਲ ਆਪਣਾ ਦੋਸ਼ ਮੰਨ ਲਿਆ ਸੀ ਅਤੇ ਸੀਨੀਅਰ ਜੱਜ ਪਾਲ ਏ. ਮੈਗਨਸਨ ਦੇ ਸਾਹਮਣੇ ਉਸਨੂੰ ਸਜ਼ਾ ਸੁਣਾਈ ਗਈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਮਸੂਦ ਪਾਕਿਸਤਾਨ ਵਿੱਚ ਇੱਕ ਲਾਇਸੰਸਸ਼ੁਦਾ ਡਾਕਟਰ ਸੀ ਅਤੇ H-1B ਵੀਜ਼ਾ 'ਤੇ ਮਿਨੀਸੋਟਾ ਦੇ ਰੋਚੇਸਟਰ ਵਿੱਚ ਇੱਕ ਮੈਡੀਕਲ ਕਲੀਨਿਕ ਵਿੱਚ ਇੱਕ ਖੋਜ ਕੋਆਰਡੀਨੇਟਰ ਵਜੋਂ ਕੰਮ ਕਰਦਾ ਸੀ।

ਇਹ ਵੀ ਪੜ੍ਹੋ: 3.5 ਮਿਲੀਅਨ ਡਾਲਰ ਦੀ ਕੋਕੀਨ ਦੇ ਤਸਕਰ ਹਰਵਿੰਦਰ ਸਿੰਘ ਨੂੰ ਅਦਾਲਤ ਨੇ ਠਹਿਰਾਇਆ ਦੋਸ਼ੀ

ਮਸੂਦ ਨੇ ਜਨਵਰੀ 2020 ਤੋਂ ਮਾਰਚ 2020 ਦਰਮਿਆਨ ਇੱਕ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਦੇ ਉਦੇਸ਼ ਨਾਲ ਆਪਣੀ ਵਿਦੇਸ਼ ਯਾਤਰਾ ਦੀ ਸਹੂਲਤ ਲਈ ਮੈਸੇਜਿੰਗ ਐਪਲੀਕੇਸ਼ਨ ਦੀ ਵਰਤੋਂ ਕੀਤੀ ਸੀ। ਮਸੂਦ ਨੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਅਲ-ਸ਼ਾਮ (ਆਈ. ਐੱਸ. ਆਈ. ਐੱਸ.) 'ਚ ਸ਼ਾਮਲ ਹੋਣ ਦੀ ਆਪਣੀ ਇੱਛਾ ਦੇ ਸੰਬੰਧ 'ਚ ਕਈ ਬਿਆਨ ਦਿੱਤੇ ਅਤੇ ਉਸ਼ ਨੇ ਅੱਤਵਾਦੀ ਸੰਗਠਨ ਅਤੇ ਉਸ ਦੇ ਨੇਤਾ ਪ੍ਰਤੀ ਆਪਣੀ ਵਫ਼ਾਦਾਰੀ ਵੀ ਜ਼ਾਹਰ ਕੀਤੀ ਸੀ। ਮਸੂਦ ਨੇ ਅਮਰੀਕਾ ਵਿਚ ਇਕੱਲੇ ਅੱਤਵਾਦੀ ਹਮਲੇ ਕਰਨ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਸੀ।

ਇਹ ਵੀ ਪੜ੍ਹੋ: ਇੰਡੀਅਨ ਓਸ਼ਨ ਆਈਲੈਂਡ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਮਚੀ ਭਾਜੜ, 12 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News