ਅੱਤਵਾਦੀ ਮਸੂਦ ਅਜ਼ਹਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

Friday, Jan 08, 2021 - 11:25 PM (IST)

ਅੱਤਵਾਦੀ ਮਸੂਦ ਅਜ਼ਹਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

ਇਸਲਾਮਾਬਾਦ-ਇਕ ਮਹੱਤਵਪੂਰਨ ਘਟਨਾਕ੍ਰਮ ’ਚ ਪਾਕਿਸਤਾਨ ਦੀ ਅੱਤਾਵਦੀ ਰੋਕੂ ਅਦਾਲਤ ਨੇ ਅੱਤਵਾਦ ਨੂੰ ਵਿੱਤੀ ਮਦਦ ਦੇ ਦੋਸ਼ਾਂ ’ਤੇ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਦੇ ਮੁਖੀ ਮਸੂਦ ਅਜ਼ਹਰ ਲਈ ਵੀਰਵਾਰ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਗੁਜਰਾਂਵਾਲਾ ਅੱਤਵਾਦੀ ਰੋਕੂ ਅਦਾਲਤ (ਏ.ਟੀ.ਸੀ.) ਨੇ ਜੇ.ਈ.ਐੱਮ. ਦੇ ਕੁਝ ਮੈਂਬਰਾਂ ਵਿਰੁੱਧ ਪੰਜਾਬ ਪੁਲਸ ਦੇ ਅੱਤਵਾਦੀ ਰੋਕੂ ਵਿਭਾਗ (ਸੀ.ਟੀ.ਡੀ.) ਵੱਲੋਂ ਸ਼ੁਰੂ ਅੱਤਵਾਦ ਦੀ ਵਿੱਤੀ ਮਦਦ ਮਾਮਲੇ ਦੀ ਸੁਣਵਾਈ ਦੌਰਾਨ ਵਾਰੰਟ ਜਾਰੀ ਕੀਤਾ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

ਇਕ ਅਧਿਕਾਰੀ ਨੇ ਦੱਸਿਆ ਕਿ ਏ.ਟੀ.ਸੀ. ਗੁਜਰਾਂਵਾਲਾ ਜੱਜ ਨਤਾਸ਼ਾ ਨਸੀਮ ਸੁਪਰਾ ਨੇ ਮਸੂਦ ਅਜ਼ਹਰ ਲਈ ਗ੍ਰਿਫਤਾਰੀਵਾਰੰਟੀ ਜਾਰੀ ਕੀਤਾ ਹੈ ਅਤੇ ਸੀ.ਟੀ.ਡੀ. ਨੂੰ ਉਸ ਨੂੰ ਗਿ੍ਰਫਤਾਰ ਕਰ ਅਦਾਲਤ ’ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਸੀ.ਟੀ.ਡੀ. ਨੇ ਜੱਜ ਨੂੰ ਦੱਸਿਆ ਕਿ ਜੇ.ਈ.ਐੱਮ. ਮੁਖੀ ਅੱਤਵਾਦ ਦੀ ਵਿੱਤੀ ਮਦਦ ’ਚ ਸ਼ਾਮਲ ਸੀ। ਉਨ੍ਹਾਂ ਨੇ ਦੱਸਿਆ ਕਿ ਸੀ.ਟੀ.ਡੀ. ਦੇ ਇਕ ਇੰਸਪੈਕਟਰ ਦੀ ਬੇਨਤੀ ’ਤੇ ਏ.ਟੀ.ਸੀ. ਜੱਜ ਨੇ ਅਜ਼ਹਰ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਮੰਨਿਆ ਜਾਂਦਾ ਹੈ ਕਿ ਅਜ਼ਹਰ ਆਪਣੇ ਜੱਦੀ ਸ਼ਹਿਰ ਬਹਾਵਲਪੁਰ ’ਚ ਕਿਤੇ ‘ਸੁਰੱਖਿਅਤ ਸਥਾਨ’ ’ਤੇ ਲੁੱਕਿਆ ਹੋਇਆ ਹੈ।

ਭਾਰਤ ’ਚ ਫਰਵਰੀ 2019 ’ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਸ ਨੇ ਅੱਤਵਾਦ ਦੀ ਵਿੱਤੀ ਮਦਦ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਮਾਮਲੇ ’ਚ ਗੁਜਰਾਂਵਾਲਾ ’ਚ ਜੇ.ਈ.ਐੱਮ. ਦੇ 6 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਸੀ। ਗੁਜਰਾਂਵਾਲਾ, ਲਾਹੌਰ ਤੋਂ ਕਰੀਬ 130 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਸੀ.ਟੀ.ਡੀ. ਨੇ ਕਿਹਾ ਕਿ ਉਸ ਦੀਆਂ ਟੀਮਾਂ ਨੇ ਜੇ.ਈ.ਐੱਮ. ਦੇ ‘ਸੁਰੱਖਿਅਤ ਟਿਕਾਣਿਆਂ’ ’ਤੇ ਛਾਪੇਮਾਰੀ ਕੀਤੀ ਅਤੇ ਸੰਗਠਨ ਦੇ ਕੁਝ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News