ਸਰੀ ਵਿਖੇ ਪਾਕਿਸਤਾਨੀ ਕਾਰੋਬਾਰੀ ''ਤੇ ਹੋਇਆ ਹਮਲਾ, ਦੋਸ਼ੀ ਦੀ ਹੋਈ ਪਛਾਣ

Saturday, Aug 10, 2024 - 05:44 PM (IST)

ਸਰੀ ਵਿਖੇ ਪਾਕਿਸਤਾਨੀ ਕਾਰੋਬਾਰੀ ''ਤੇ ਹੋਇਆ ਹਮਲਾ, ਦੋਸ਼ੀ ਦੀ ਹੋਈ ਪਛਾਣ

ਸਰੀ   - ਬੀ.ਸੀ. ਦੇ ਸਰੀ ਵਿਖੇ ਇਕ ਪਾਕਿਸਤਾਨੀ ਕਾਰੋਬਾਰੀ ਨੂੰ ਜਿਊਂਦਾ ਸਾੜਨ ਦਾ ਯਤਨ ਕਰਨ ਵਾਲੇ ਦੀ ਸ਼ਨਾਖਤ ਹੋ ਗਈ ਹੈ ਅਤੇ ਆਰ.ਸੀ.ਐੱਮ.ਪੀ. ਨੇ ਉਸ ਦਾ ਨਾਂ ਕਾਲਿਦ ਯਿਮਰ ਦੱਸਿਆ ਹੈ ਜੋ ਇਸ ਵੱਲੋਂ ਲੇਅਰ ਮੈਂਨਲੈਂਡ ਵਿਚ ਹੋ ਸਕਦਾ ਹੈ। ਕਾਲਿਦ ਦੇ ਐਲਬਰਟਾ ਫਰਾਰ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਸ੍ਰੀ ਆਰ.ਸੀ.ਐੱਮ.ਪੀ. ਦੀ ਕਾਰਪੋਰਲ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ 2 ਅਗਸਤ ਦੀ ਵਾਰਦਾਤ ਨੂੰ ਵੇਖਦਿਆਂ ਕਾਲਿਦ ਯਿਮਰ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ ਅਤੇ ਪੁਲਸ ਨੇ ਉਸ ਦੀਆਂ ਵੱਡੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਲੋਕਾਂ ਨੂੰ ਸੁਚੇਤ ਰਹਿਣ ਲਈ ਵੀ ਕਿਹਾ ਗਿਆ ਹੈ। ਸਰਬਜੀਤ ਕੌਰ ਸੰਘਾ ਨੇ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਕਿ ਕੀ ਕਾਲਿਦ ਯਿਮਰ ਅਤੇ ਰਾਹਤ ਰਾਓ ਇਕ-ਦੂਜੇ ਨੂੰ ਜਾਣਦੇ ਹਨ।
 ਪੁਲਸ ਵੱਲੋਂ ਹਮਲੇ ਦੇ ਮਕਸਦ ਬਾਰੇ ਵੀ ਸਪੱਸ਼ਟ ਤੌਰ 'ਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਇੰਨਾ ਜ਼ਰੂਰ ਕਿਹਾ ਗਿਆ ਹੈ ਕਿ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਇਕ ਬੇਘਰ ਵਿਅਕਤੀਆਂ ਦੇ ਕੰਬਲ ਨੇ ਮਨੀ ਐਕਸਚੇਂਜਰ ਰਾਹਤ ਰਾਓ ਦੀ ਜਾਨ ਬਚਾਈ। ਸ੍ਰੀ ਸਿਟੀ ਸੈਂਟਰ ਤੋਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜ਼ੀਬਾਨ ਵਾਹਲਾ ਨੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਰਾਹਤ ਰਾਓ ਜਾਨ ਬਚਾਉਣ ਦੀ ਦੁਹਾਈ ਦੇ ਰਿਹਾ ਸੀ। ਜ਼ੀਬਾਨ ਚੋਣ ਪ੍ਰਚਾਰ ਦੇ ਸਿਲਸਿਲੇ ਵਿਚ ਸਰੀ ਸਿਟੀ ਸੈਂਟਰ ਵੱਲ ਗਿਆ ਪਰ ਅਚਾਨਕ ਵਾਪਰੀ ਘਟਨਾ ਨੇ ਝੰਜੋੜ ਕੇ ਰੱਖ ਦਿਤਾ। ਰਾਹਤ ਰਾਓ ਆਪਣੇ ਦਫਤਰ ਵਿਚੋਂ ਨਿਕਲਣ ਤੋਂ ਬਾਅਦ ਚੀਕਾਂ ਮਾਰ ਰਿਹਾ ਸੀ ਅਤੇ ਇਹ ਦ੍ਰਿਸ਼ ਵੇਖਦਿਆਂ ਹੀ ਜ਼ੀਸ਼ਾਨ ਇਕ ਬੇਘਰ ਇਨਸਾਨ ਦਾ ਕੰਬਲ ਲੈਣ ਲਈ ਦੌੜਿਆ, ਜੋ ਥੋੜੀ ਦੂਰੀ 'ਤੇ ਬੈਠਾ ਸੀ। ਐਂਮਰਜੈਂਸੀ ਕਾਮਿਆਂ ਦੇ ਪੁੱਜਣ ਤੱਕ ਜ਼ੀਸ਼ਾਨ ਉੱਥੇ ਹੀ ਮੌਜੂਦ ਰਿਹਾ। ਦੱਸ ਦੱਈਏ ਕਿ ਰਾਹਤ ਰਾਓ ਨੂੰ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਜੋੜਦਿਆਂ ਦਾਅਵਾ ਕੀਤਾ ਗਿਆ ਕਿ ਰਾਹਤ ਰਾਓ ਤੋਂ ਇਸ ਮਾਮਲੇ ਵਿਚ ਪੁੱਛ-ਗਿੱਛ ਹੋ ਚੁੱਕੀ ਹੈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਨੇ ਇਕ ਗੱਡੀ ਚੋਰੀ ਕੀਤੀ ਅਤੇ ਫਰਾਰ ਹੋ ਗਿਆ। ਸੀ.ਸੀ.ਟੀ.ਵੀ. ਫੁਟੇਜ ਵਿਚ ਸ਼ੱਕੀ ਨੂੰ ਚਿੱਟੇ ਰੰਗ ਦੀ ਮਿੰਨੀ ਕੂਪਰ ਗੱਡੀ ਵਿਚ ਜਾਂਦਿਆਂ ਦੇਖਿਆ ਜਾ ਸਕਦਾ ਹੈ।


author

DILSHER

Content Editor

Related News