ਪਾਕਿਸਤਾਨ ਅਫ਼ਗਾਨਿਸਤਾਨ ਦੀ ਮਦਦ ਲਈ ਮੁਸਲਿਮ ਦੇਸ਼ਾਂ ਨੂੰ ਕਰੇਗਾ ਇਕਜੁੱਟ

Saturday, Dec 18, 2021 - 01:46 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਆਰਥਿਕ ਅਤੇ ਮਨੁੱਖੀ ਤਬਾਹੀ ਨਾਲ ਨਜਿੱਠਣ ਲਈ ਅਫ਼ਗਾਨਿਸਤਾਨ ਦੀ ਮਦਦ ਕਰਨ ਲਈ ਮੁਸਲਿਮ ਦੇਸ਼ਾਂ ਨੂੰ ਇਕਜੁੱਟ ਕਰੇਗਾ ਅਤੇ ਗੁਆਂਢੀ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਨੂੰ ਕੌਮਾਂਤਰੀ ਪੱਧਰ 'ਤੇ ਆਪਣਾ ਅਕਸ ਨਰਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰੇਗਾ। ਪਾਕਿਸਤਾਨ ਦੇ ਚੋਟੀ ਦੇ ਡਿਪਲੋਮੈਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ 57 ਮੈਂਬਰੀ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਕਈ ਵਿਦੇਸ਼ ਮੰਤਰੀ ਅਫ਼ਗਾਨਿਸਤਾਨ ਦੀ ਮਦਦ ਦੇ ਤਰੀਕੇ ਲੱਭਣ ਲਈ ਐਤਵਾਰ ਨੂੰ ਇਸਲਾਮਾਬਾਦ 'ਚ ਬੈਠਕ ਕਰਨਗੇ ਅਤੇ ਉਹ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਮੁਸ਼ਕਲ ਸਿਆਸੀ ਹਕੀਕਤਾਂ 'ਤੇ ਵੀ ਚਰਚਾ ਕਰਨਗੇ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਓ.ਆਈ.ਸੀ. ਦੀ ਬੈਠਕ ਤਾਲਿਬਾਨ ਸ਼ਾਸਨ ਨੂੰ ਅਧਿਕਾਰਤ ਮਾਨਤਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਣ ਵਾਲੀ ਬੈਠਕ ਦਾ ਮਤਲਬ ਹੈ, 'ਕਿਰਪਾ ਅਫ਼ਗਾਨਿਸਤਾਨ ਨੂੰ ਨਾ ਛੱਡੋ। ਕਿਰਪਾ ਕਰਕੇ ਸੰਪਰਕ ਵਿਚ ਰਹੋ। ਅਸੀਂ ਅਫ਼ਗਾਨਿਸਤਾਨ ਦੇ ਲੋਕਾਂ ਲਈ ਗੱਲ ਕਰ ਰਹੇ ਹਾਂ। ਅਸੀਂ ਕਿਸੇ ਵਿਸ਼ੇਸ਼ ਸਮੂਹ ਦੀ ਗੱਲ ਨਹੀਂ ਕਰ ਰਹੇ ਹਾਂ।' ਕੁਰੈਸ਼ੀ ਨੇ ਕਿਹਾ ਕਿ ਅਮਰੀਕਾ, ਰੂਸ, ਚੀਨ ਅਤੇ ਯੂਰਪੀ ਸੰਘ ਸਮੇਤ ਵੱਡੀਆਂ ਸ਼ਕਤੀਆਂ ਅਫ਼ਗਾਨਿਸਤਾਨ 'ਤੇ ਇਕ ਰੋਜ਼ਾ ਸੰਮੇਲਨ 'ਚ ਆਪਣੇ ਵਿਸ਼ੇਸ਼ ਨੁਮਾਇੰਦਿਆਂ ਨੂੰ ਭੇਜਣਗੀਆਂ। ਅਫ਼ਗਾਨਿਸਤਾਨ ਲਈ ਤਾਲਿਬਾਨ ਵੱਲੋਂ ਨਿਯੁਕਤ ਵਿਦੇਸ਼ ਮੰਤਰੀ ਆਮੀਰ ਖਾਨ ਮੁਤਕੀ ਵੀ ਸੰਮੇਲਣ ਵਿਚ ਸ਼ਾਮਲ ਹੋਣਗੇ।
 


cherry

Content Editor

Related News