ਪਾਕਿਸਤਾਨ 1973 ਦੇ ਸੰਵਿਧਾਨ ਦੀ 50ਵੀਂ ਵਰ੍ਹੇਗੰਢ ਮਨਾਏਗਾ : ਪਰਵੇਜ਼ ਅਸ਼ਰਫ
Friday, Mar 31, 2023 - 12:42 PM (IST)
ਇਸਲਾਮਾਬਾਦ- ਪਾਕਿਸਤਾਨ ਦੀ ਰਾਸ਼ਰਟੀ ਸੰਸਦ ਦੇ ਪ੍ਰਧਾਨ ਰਾਜਾ ਪਰਵੇਜ਼ ਅਸ਼ਰਫ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੀ 50ਵੀਂ ਗੋਲਡਨ ਜੁਬਲੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਸ੍ਰੀ ਅਸ਼ਰਫ਼ ਨੇ ਵੀਰਵਾਰ ਨੂੰ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਿਸ ਇਮਾਰਤ 'ਚ ਉਸ ਵੇਲੇ ਦੀ ਕੌਮੀ ਸੰਸਦ ਦੀ ਮੀਟਿੰਗ ਹੋਈ ਸੀ ਅਤੇ 1973 'ਚ ਸੰਵਿਧਾਨ ਪਾਸ ਕੀਤਾ ਗਿਆ ਸੀ, ਉਸ ਇਮਾਰਤ ਨੂੰ ਸਰਕਾਰ ਵੱਲੋਂ ਕੌਮੀ ਸੰਪੱਤੀ ਘੋਸ਼ਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਪਾਸ ਹੋਣ ਦੀ ਇਤਿਹਾਸਕ ਘਟਨਾ ਦੀ ਯਾਦ 'ਚ 10 ਅਪ੍ਰੈਲ ਨੂੰ ਸੰਸਦ 'ਚ ਸੰਯੁਕਤ ਸੈਸ਼ਨ ਵੀ ਇਸ ਭਵਨ 'ਚ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਸੰਸਦੀ ਅਤੇ ਸੰਵਿਧਾਨਕ ਇਤਿਹਾਸ ਨੂੰ ਦਰਸਾਉਣ ਲਈ ਇਸਲਾਮਾਬਾਦ 'ਚ ਇੱਕ ਸਮਾਰਕ ਦਾ ਨਿਰਮਾਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ
ਸ੍ਰੀ ਅਸ਼ਰਫ਼ ਨੇ ਕਿਹਾ ਕਿ ਇਸ ਮੌਕੇ ਇਸਲਾਮਾਬਾਦ 'ਚ ਤਿੰਨ ਦਿਨੀਂ ਅੰਤਰਰਾਸ਼ਟਰੀ ਸੰਮੇਲਨ ਕੀਤਾ ਜਾਵੇਗਾ ਅਤੇ ਇਸ ਸਮਾਗਮ 'ਚ ਸ਼ਾਮਲ ਹੋਣ ਲਈ ਵਿਸ਼ਵ ਭਰ ਤੋਂ ਪਾਕਿਸਤਾਨੀ ਮੂਲ ਦੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸੰਵਿਧਾਨ ਨੂੰ ਇਸ ਦੀ ਨੈਸ਼ਨਲ ਅਸੈਂਬਲੀ ਨੇ 10 ਅਪ੍ਰੈਲ 1973 ਨੂੰ ਮਨਜ਼ੂਰੀ ਦਿੱਤੀ ਸੀ ਅਤੇ 14 ਅਗਸਤ 1973 ਨੂੰ ਇਸ ਦੀ ਪੁਸ਼ਟੀ ਕੀਤੀ ਗਈ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।